ਛਤਰਪਤੀ ਸੰਭਾਜੀਨਗਰ (ਏਜੰਸੀ)- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਝਗੜੇ ਤੋਂ ਬਾਅਦ ਆਪਣੀ ਪਤਨੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਅਤੇ ਪੁਲਸ ਥਾਣੇ ਪਹੁੰਚ ਕੇ ਆਪਣਾ ਅਪਰਾਧ ਕਬੂਲ ਕਰ ਲਿਆ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਸਵੇਰੇ ਕੰਨੜ ਸ਼ਹਿਰ 'ਚ ਵਾਪਰੀ, ਜਿੱਥੇ ਦੋਸ਼ੀ 50 ਸਾਲਾ ਮੁਕੇਸ਼ ਕੁੰਭਕਰਨ ਨੇ ਘਰ 'ਚ ਤਿੱਖੀ ਬਹਿਸ ਮਗਰੋਂ ਆਪਣੀ 44 ਸਾਲਾ ਪਤਨੀ ਰੋਹਿਣੀ 'ਤੇ ਹਮਲਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਹ ਜੋੜਾ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਛਤਰਪਤੀ ਸੰਭਾਜੀਨਗਰ 'ਚ ਰਹਿ ਰਿਹਾ ਸੀ ਅਤੇ ਹਾਲ ਹੀ 'ਚ ਤਿਉਹਾਰਾਂ ਦੇ ਮੌਸਮ ਦੌਰਾਨ ਕੰਨੜ ਆਇਆ ਸੀ। ਅਧਿਕਾਰੀ ਦੇ ਅਨੁਸਾਰ, ਕੁੰਭਕਰਨ ਨੇ ਸਵੇਰੇ 5 ਵਜੇ ਦੇ ਕਰੀਬ ਆਪਣੀ ਪਤਨੀ 'ਤੇ ਹਮਲਾ ਕੀਤਾ। ਇਕ ਘੰਟੇ ਬਾਅਦ, ਉਹ ਕੰਨੜ ਸ਼ਹਿਰ ਪੁਲਸ ਸਟੇਸ਼ਨ ਪਹੁੰਚਿਆ ਅਤੇ ਕਤਲ ਦੀ ਗੱਲ ਕਬੂਲ ਕਰ ਲਈ। ਉਸ ਨੇ ਕਿਹਾ ਕਿ ਦੋਸ਼ੀ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ ਅਤੇ ਦੋਵਾਂ ਨੇ ਇਸ ਮੁੱਦੇ 'ਤੇ ਝਗੜਾ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 103(1) (ਕਤਲ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਿਊਜ਼ੀਲੈਂਡ ਤੋਂ ਆਏ ਨੌਜਵਾਨ ਨੇ ਸੌਤੇਲੇ ਪਿਤਾ ਦਾ ਕੀਤਾ ਕਤਲ, ਮਾਂ ਦੇ ਦੂਜੇ ਵਿਆਹ ਤੋਂ ਸੀ ਨਾਰਾਜ਼
NEXT STORY