ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਦੇ ਨਤੀਜੇ ਸਾਫ਼ ਹੋ ਗਏ ਹਨ, ਜਿਸ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਹੁਮਤ ਹਾਸਲ ਕਰ ਲਿਆ ਹੈ। ਇਸ ਬਾਬਤ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ਜ਼ਰੀਏ ਦਿੱਲੀ ਦੀ ਸੰਗਤ ਦਾ ਧੰਨਵਾਦ ਕੀਤਾ ਹੈ। ਸਿਰਸਾ ਨੇ ਟਵੀਟ ’ਚ ਲਿਖਿਆ ਕਿ 46 ’ਚੋਂ 27 ਸੀਟਾਂ ਜਿਤਾ ਕੇ ਦਿੱਲੀ ਦੀ ਸੰਗਤ ਨੇ ਸਾਨੂੰ ਬਹੁਤ ਵੱਡਾ ਮਾਣ ਬਖ਼ਸ਼ਿਆ ਹੈ। ਇਹ ਜਿੱਤ ਦਿੱਲੀ ਦੀ ਸਾਰੀ ਸੰਗਤ ਦੀ ਹੈ, ਅਸੀਂ ਦਿੱਲੀ ਦੀ ਸੰਗਤ ਦੇ ਚਰਨਾਂ ’ਚ ਸੀਸ ਨਿਵਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਮਾਣ ਬਖਸ਼ਣ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
ਇਹ ਵੀ ਪੜ੍ਹੋ : ਦਿੱਲੀ ਕਮੇਟੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਿਲਿਆ ਬਹੁਮਤ, 27 ਸੀਟਾਂ ’ਤੇ ਪ੍ਰਾਪਤ ਕੀਤੀ ਜਿੱਤ
ਜ਼ਿਕਰਯੋਗ ਹੈ ਕਿ 46 ਸੀਟਾਂ ’ਤੇ ਹੋਈਆਂ ਕਮੇਟੀ ਦੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 27 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮੁੜ ਤੋਂ ਦਿੱਲੀ ਗੁਰਦੁਆਰਿਆਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ’ਚੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਸਰਨਾ ਧੜੇ ਨੇ 15 ਸੀਟਾਂ ’ਤੇ ਜਿੱਤ ਹਾਸਲ ਕੀਤੀ ਅਤੇ ‘ਜਾਗੋ ਪਾਰਟੀ’ ਨੇ 3 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ। ਇਕ ਸੀਟ ’ਤੇ ਪੰਥਕ ਅਕਾਲੀ ਲਹਿਰ ਦਾ ਕਬਜ਼ਾ ਹੋਇਆ।
ਇਹ ਵੀ ਪੜ੍ਹੋ :DSGMC ਚੋਣ ਨਤੀਜੇ 2021: ਦਿੱਲੀ ਕਮੇਟੀ ਚੋਣਾਂ ’ਚ ਆਪਣੀ ਸੀਟ ਹਾਰੇ ਮਨਜਿੰਦਰ ਸਿੰਘ ਸਿਰਸਾ
ਪ੍ਰੇਮੀ ਨੂੰ ਲੱਭਦੇ ਹੋਏ ਮੁੰਬਈ ਦੀ ਬਿਊਟੀਸ਼ੀਅਨ ਪਹੁੰਚੀ ਆਜ਼ਮਗੜ੍ਹ, ਪੁਲਸ ਨੇ ਕਰਵਾਈ ਕੋਰਟ ਮੈਰਿਜ
NEXT STORY