ਆਬੂ ਧਾਬੀ (ਬਿਊਰੋ)— ਦੁਬਈ ਵਿਚ ਇਕ ਭਾਰਤੀ ਨਾਗਰਿਕ ਦੇ ਲਾਪਤਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਕ ਨੌਜਵਾਨ ਭਾਰਤੀ ਮਲਾਹ ਦੁਬਈ ਤੱਟ 'ਤੇ ਖੜ੍ਹੇ ਇਕ ਜਹਾਜ਼ ਤੋਂ ਲਾਪਤਾ ਹੋ ਗਿਆ। ਮੰਗਲਵਾਰ ਨੂੰ ਜਾਰੀ ਮੀਡੀਆ ਖਬਰਾਂ ਮੁਤਾਬਕ ਉਹ 9 ਮਾਰਚ ਤੋਂ ਲਾਪਤਾ ਹੈ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ 23 ਸਾਲਾ ਜਗਦੀਸ਼ਵਰ ਰਾਓ ਬੀਤੇ ਸਾਲ ਸਤੰਬਰ ਵਿਚ ਇਕ ਮਲਾਹ ਦੇ ਤੌਰ 'ਤੇ ਸੰਯੁਕਤ ਅਰਬ ਅਮੀਰਾਤ ਆਇਆ ਸੀ। ਉਹ ਇੱਥੇ ਐਮੀਰੇਟਸ ਸ਼ਿਪਿੰਗ ਐੱਲ.ਐੱਲ.ਸੀ. ਵੱਲੋਂ ਉਪਲਬਧ ਕਰਵਾਏ ਗਏ ਵੀਜ਼ਾ 'ਤੇ ਆਇਆ ਸੀ।
ਖਬਰ ਮੁਤਾਬਕ 9 ਮਾਰਚ ਨੂੰ ਰਾਓ ਦੇ ਦੋਸਤ ਦਿਲੀਪ ਕੁਮਾਰ ਨੇ ਆਂਧਰਾ ਪ੍ਰਦੇਸ਼ ਵਿਚ ਉਸ ਦੇ ਘਰ ਫੋਨ ਕਰ ਕੇ ਸੂਚਨਾ ਦਿੱਤੀ ਕਿ ਰਾਓ ਜਹਾਜ਼ ਤੋਂ ਲਾਪਤਾ ਹੈ। ਕੁਮਾਰ, ਰਾਓ ਦੇ ਨਾਲ ਹੀ ਇਕ ਹੀ ਜਹਾਜ਼ ਵਿਚ ਕੰਮ ਕਰਦਾ ਹੈ। ਸਮਾਚਾਰ ਏਜੰਸੀ ਨੇ ਇਹ ਖਬਰ ਦੁਬਈ ਦੀ ਇਕ ਕੰਪਨੀ ਵਿਚ ਸਿਹਤ ਸੁਰੱਖਿਆ ਪ੍ਰਬੰਧਕ ਦੇ ਤੌਰ 'ਤੇ ਕੰਮ ਕਰਨ ਵਾਲੇ ਡੀ. ਰਾਮੂ ਦੇ ਹਵਾਲੇ ਨਾਲ ਦਿੱਤੀ ਹੈ। ਰਾਮੂ ਉਸੇ ਕੰਪਨੀ ਵਿਚ ਕੰਮ ਕਰਦੇ ਹਨ ਜਿੱਥੇ ਰਾਓ ਦੇ ਪਿਤਾ ਸ਼੍ਰੀਨਿਵਾਸ ਇਕ ਵੈਲਡਰ ਦੇ ਤੌਰ 'ਤੇ ਕੰਮ ਕਰਦੇ ਹਨ। ਰਾਮੂ ਨੇ ਦੱਸਿਆ ਕਿ ਇਸ ਸਬੰਧ ਵਿਚ ਸ਼ਿਕਾਇਤ ਦਰਜ ਕਰਾ ਦਿੱਤੀ ਗਈ ਹੈ। ਉੱਥੇ ਦੁਬਈ ਵਿਚ ਭਾਰਤੀ ਵਣਜ ਦੂਤਘਰ ਵੀ ਇਸ ਮਾਮਲੇ 'ਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ।
ਮਾਤਾ-ਪਿਤਾ ਦਾ ਪਸੰਦੀਦਾ ਹੁੰਦੈ ਘਰ ਦਾ ਸਭ ਤੋਂ ਛੋਟਾ ਬੱਚਾ!
NEXT STORY