ਸ਼ਿਮਲਾ—ਮਾਨਸੂਨ ਤੋਂ ਪਹਿਲਾਂ ਹੀ ਹਿਮਾਚਲ ਪ੍ਰਦੇਸ਼ 'ਚ ਖੂਬ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ 'ਚ ਲੋਕਾਂ ਨੂੰ ਧਿਆਨ ਨਾਲ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸੂਬੇ 'ਚ ਭਾਰੀ ਬਾਰਸ਼ ਤਬਾਹੀ ਮਚਾ ਸਕਦੀ ਹੈ। ਊਨਾ ਅਤੇ ਇਸ ਦੇ ਨੇੜੇ-ਤੇੜੇ ਦੇ ਖੇਤਰਾਂ 'ਚ ਦੁਪਹਿਰ ਬਾਅਦ ਕਿਤੇ ਹਲਕੀ ਬਾਰਸ਼ ਤਾਂ ਕਿਤੇ ਬੂੰਦਾਬਾਂਦੀ ਦਰਜ ਕੀਤੀ ਗਈ। ਜ਼ਿਲਾ ਕਾਂਗੜਾ 'ਚ ਸੋਮਵਾਰ ਬੀਤੀ ਸ਼ਾਮ ਭਾਰੀ ਬਾਰਸ਼ ਨਾਲ ਸਾਧਾਰਨ ਜਨ-ਜੀਵਨ 'ਤੇ ਅਸਰ ਪਿਆ ਹੈ। ਕੁੱਲੂ, ਸ਼ਿਮਲਾ, ਮੰਡੀ, ਪਾਂਵਟਾ ਸਾਹਿਬ, ਜ਼ਿਲਾ ਕਾਂਗੜਾ ਅਤੇ ਸਿਰਮੌਰ ਦੇ ਕੁਝ ਖੇਤਰਾਂ 'ਚ ਬੀਤੀ ਰਾਤ ਬਾਰਸ਼ ਹੋਈ।
ਬੀਤੇ 24 ਘੰਟਿਆਂ 'ਚ ਜੋਗਿੰਦਰਨਗਰ 'ਚ ਸਭ ਤੋਂ ਵਧ 84 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਇਸ ਤਰ੍ਹਾਂ ਮੰਡੀ 'ਚ 74, ਨਾਹਨ, 50, ਧਰਮਸ਼ਾਲਾ 49, ਪਾਂਵਟਾ ਸਾਹਿਬ 43, ਪਾਲਮਪੁਰ 25, ਗੰਗਲ 18, ਪੰਡੋਹ 5 ਅਤੇ ਸ਼ਿਮਲਾ 3 ਮਿਲੀਮੀਟਰ ਬਾਰਸ਼ ਦਰਜ ਹੋਈ। ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਸੂਬੇ ਦੇ ਉੱਚੇ ਅਤੇ ਦੂਰ ਦੇ ਖੇਤਰਾਂ 'ਚ 27 ਅਤੇ 28 ਜੂਨ ਨੂੰ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਸੂਬੇ ਦੇ ਉੱਚੇ ਅਤੇ ਦੂਰ ਦੇ ਖੇਤਰਾਂ 'ਚ 27 ਅਤੇ 28 ਜੂਨ ਨੂੰ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਉੱਥੇ ਦੂਜੇ ਪਾਸੇ ਕਈ ਖੇਤਰਾਂ 'ਚ ਬਾਰਸ਼ ਨਾਲ ਜ਼ਮੀਨ ਖਿਸਕਣ ਦੀ ਵੀ ਸੂਚਨਾ ਹੈ।
ਪ੍ਰਧਾਨ ਮੰਤਰੀ ਦੇ ਸਵਾ ਘੰਟੇ ਦੇ ਪ੍ਰੋਗਰਾਮ 'ਤੇ 9 ਕਰੋੜ ਖਰਚ
NEXT STORY