ਨਵੀਂ ਦਿੱਲੀ– ਦੇਸ਼ ਵਿਚ ਸਵਾਈਨ ਫਲੂ ਦੀ ਕਰੋਪੀ ਘੱਟ ਨਹੀਂ ਹੋ ਰਹੀ ਹੈ। ਇਸ ਬੀਮਾਰੀ ਨੇ ਪਿਛਲੇ ਹਫਤੇ ਹੀ 86 ਲੋਕਾਂ ਦੀ ਜਾਨ ਲੈ ਲਈ। ਇਸੇ ਦੇ ਨਾਲ ਦੇਸ਼ ਭਰ ਵਿਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 312 ਹੋ ਗਈ ਹੈ। ਇਸ ਤੋਂ ਇਲਾਵਾ 9 ਹਜ਼ਾਰ ਤੋਂ ਵੱਧ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਰਾਜਸਥਾਨ ਵਿਚ ਸਵਾਈਨ ਫਲੂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅੰਕੜੇ ਦੱਸਦੇ ਹਨ ਕਿ ਐਤਵਾਰ ਤੱਕ ਸਮੁੱਚੇ ਦੇਸ਼ ਵਿਚ 9,367 ਲੋਕਾਂ ਨੂੰ ਸਵਾਈਨ ਫਲੂ ਹੋਇਆ। ਰਾਜਸਥਾਨ ਵਿਚ ਇਸ ਬੀਮਾਰੀ ਨਾਲ 107 ਲੋਕਾਂ ਦੀ ਮੌਤ ਹੋਈ ਹੈ ਤੇ ਪੰਜਾਬ ਵਿਚ ਇਸ ਬੀਮਾਰੀ ਨਾਲ 30 ਲੋਕਾਂ ਦੀ ਮੌਤ ਹੋਈ ਹੈ।
ਡਾਕਟਰ ਨੇ ਲਿੰਕ 'ਤੇ ਕੀਤਾ ਕਲਿੱਕ, ਖਾਤੇ 'ਚੋਂ ਉੱਡੇ ਲੱਖਾਂ ਰੁਪਏ
NEXT STORY