ਕਾਨਪੁਰ— ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਕੋਹਨਾ ਖੇਤਰ 'ਚ ਗੰਗਾ ਬੈਰਾਜ ਦੇ ਹੇਠਾਂ ਨਹਾਉਂਦੇ ਸਮੇਂ ਤਿੰਨ ਨੌਜਵਾਨ ਨਦੀ 'ਚ ਡੁੱਬ ਗਏ। ਦੱਸਿਆ ਜਾ ਰਿਹਾ ਹੈ ਕਿ 2 ਦੋਸਤ ਨਹਾਉਣ ਦੇ ਲਈ ਗੰਗਾ ਨਦੀ 'ਚ ਉਤਰੇ ਸੀ, ਅਚਾਨਕ ਉਹ ਡੁੱਬਣ ਲੱਗੇ। ਉਨ੍ਹਾਂ ਨੂੰ ਬਚਾਉਣ ਦੇ ਲਈ ਕੋਲ ਖੜ੍ਹੇ ਇਕ ਲੜਕੇ ਨੇ ਵੀ ਛਾਲ ਮਾਰ ਦਿੱਤੀ। ਥੋੜ੍ਹੀ ਦੇਰ ਬਾਅਦ ਤਿੰਨਾਂ ਦੀ ਲਾਸ਼ ਪਾਣੀ 'ਚ ਤੈਰਦੀ ਮਿਲੀ।
ਜਾਣਕਾਰੀ ਮੁਤਾਬਕ ਤੇਜ ਗਰਮੀ ਦੇ ਕਾਰਨ ਬਰਰਾ ਥਾਣਾ ਖੇਤਰ ਦਾ ਰਹਿਣ ਵਾਲ ਅਨੂਪ (21) ਆਪਣੇ ਦੋਸਤ ਸ਼ਿਵਮ (22) ਦੇ ਨਾਲ ਗੰਗਾ ਬੈਰਾਜ 'ਤੇ ਘੁੰਮਣ ਗਿਆ ਸੀ। ਉੱਥੇ ਇਨ੍ਹਾਂ ਦੀ ਨਹਾਉਣ ਦੀ ਯੋਜਨਾ ਬਣੀ। ਇਸ ਦੌਰਾਨ ਨੌਜਵਾਨ ਬੈਰਾਜ ਦੇ ਕਿਨਾਰੇ-ਕਿਨਾਰੇ ਚੱਲ ਕੇ ਕੁੱਲੂ ਪੁਰਵਾ ਪਿੰਡ ਪਹੁੰਚ ਗਏ ਅਤੇ ਨਹਾਉਣ ਦੇ ਲਈ ਨਦੀ 'ਚ ਉਤਰੇ। ਕੁਝ ਹੀ ਦੇਰ ਬਾਅਦ ਉਹ ਡੁੱਬਣ ਲੱਗੇ। ਉਨ੍ਹਾਂ ਦੇ ਕੋਲ 6 ਲੜਕਿਆਂ ਦਾ ਇਕ ਗਰੁੱਪ ਵੀ ਘੁੰਮਣ ਆਇਆ ਸੀ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ 'ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਨੌਜਵਾਨਾਂ ਦੀ ਪਛਾਣ ਬਰਰਾ ਨਿਵਾਸੀ ਵਿਸ਼ਾਲ (20), ਸ਼ਿਵਮ (19) ਅਤੇ ਮੇਹਰਬਾਨ ਸਿੰਘ ਦਾ ਪੁਰਵਾ ਨਿਵਾਸੀ ਅਨੂਪ ਪ੍ਰਕਾਸ਼ ਦੇ ਰੂਪ 'ਚ ਹੋਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉੱਥੇ ਦੂਜੇ ਪਾਸੇ ਘਟਨਾ ਦੀ ਖਬਰ ਸੁਣਦੇ ਹੀ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੋ ਗਿਆ। ਸ਼ਿਵਮ ਦੇ ਪਿਤਾ ਸ਼ਿਵਮੰਗਲ ਸਿੰਘ ਉਨਾਵ ਸੀ.ਓ. ਦੇ ਅੰਡਰ 'ਚ ਸਿਪਾਹੀ ਅਹੁਦੇ 'ਤੇ ਤੈਨਾਤ ਹਨ।
ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ 2 ਗੁੱਟਾਂ 'ਚ ਹੋਇਆ ਝਗੜਾ, ਹਵਾਈ ਫਾਇਰਿੰਗ ਅਤੇ ਚਾਰ ਬਾਈਕਾਂ ਸਾੜੀਆਂ
NEXT STORY