ਨਵੀਂ ਦਿੱਲੀ (ਇੰਟ.)-ਅਮਰੀਕਨ ਜਰਨਲ ਆਫ ਪ੍ਰਿਵੇਂਟਿਵ ਮੈਡੀਸਨ ’ਚ ਛਪੀ ਤਾਜ਼ਾ ਰਿਪੋਰਟ ਮੁਤਾਬਕ, ਜਿਹੜੇ ਟੀਨਏਜਰਸ ਰੈਗੂਲਰ ਬੇਸਿਸ ’ਤੇ ਈ-ਸਿਗਰਟ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਵਿਚ ਦੂਸਰੀ ਤਰ੍ਹਾਂ ਦੀ ਖਤਰਨਾਕ ਡਰੱਗਸ ਲਈ ਤਲਬ ਵਧ ਰਹੀ ਹੈ। ਟੀਨਏਜਰਸ ਪਹਿਲਾਂ ਵੱਖਰੇ-ਵੱਖਰੇ ਫਲੇਵਰ ਦੀ ਈ-ਸਿਗਰਟ ਦਾ ਮਜ਼ਾ ਲੈਂਦੇ ਹਨ ਅਤੇ ਫਿਰ ਹੌਲੀ-ਹੌਲੀ ਵਧਦੇ ਹੋਏ ਇਨ੍ਹਾਂ ਦਾ ਸ਼ੌਕ ਨਿਕੋਟੀਨ, ਮਰਿਜੁਆਨਾ ਸਿਗਰਟ ਵੱਲ ਜਾਂਦਾ ਹੈ।
ਦੋ ਸਾਲਾਂ ਤੋਂ ਚਲ ਰਹੀ ਸਟੱਡੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਹਰ ਚਾਰ ਟੀਨਏਜਰਸ ਵਿਚੋਂ ਤਿੰਨ ਅੱਗੇ ਚਲ ਕੇ ਸਮੋਕਿੰਗ ਕਰਨ ’ਚ ਲੱਗੇ ਹਨ, ਜੋ ਹਰ ਰੋਜ਼ ਫਲੇਵਰਡ ਈ-ਸਿਗਰਟ ਦੀ ਵਰਤੋਂ ਕਰਦੇ ਹਨ। ਅਮਰੀਕਾ ’ਚ ਹੋਈ ਇਸ ਸਟੱਡੀ ਦੇ ਰਿਜ਼ਲਟਸ ਨਾਲ ਪਾਲਿਸੀ ਮੇਕਰਸ ਦਾ ਪ੍ਰੇਸ਼ਾਨ ਹੋਣਾ ਲਾਜ਼ਮੀ ਹੈ। ਸਟੱਡੀ ’ਚ ਸਾਹਮਣੇ ਆਇਆ ਹੈ ਕਿ ਫਲੇਵਰਡ ਈ-ਸਿਗਰਟ ਦਾ ਸੇਵਨ ਕਰਨ ਵਾਲੇ ਟੀਨਏਜਰਸ ਵਿਚੋਂ ਲੱਗਭਗ 8 ਫੀਸਦੀ ਨੇ ਪਿਛਲੇ 30 ਦਿਨਾਂ ’ਚ ਨਿਕੋਟੀਨ ਦਾ ਸੇਵਨ ਕੀਤਾ ਸੀ ਜਦਕਿ 3 ਫੀਸਦੀ ਨੇ ਮਰਿਜੁਆਨਾ ਦਾ। ਉਥੇ ਹੀ ਬਾਕੀ ਟੀਨਏਜਰਸ ਇਨ੍ਹਾਂ ਦੀ ਵਰਤੋਂ ਨੂੰ ਲੈ ਕੇ ਤਜਰਬਾ ਕਰਨ ਬਾਰੇ ਵਿਚਾਰ ਕਰ ਰਹੇ ਸਨ।
ਈ-ਸਿਗਰਟ ਦੀ ਵਰਤੋਂ
ਯੂ. ਐੱਸ. ਏ. ’ਚ ਪਬਲਿਕ ਹੈਲਥ ਸੈਕਟਰ ਨਾਲ ਜੁੜੇ ਅਤੇ ਇਸ ਖੋਜ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਸੋਸੀਏਟ ਪ੍ਰੋਫੈਸਰ ਹੋਗਯਿੰਗ ਡਾਈ ਦੇ ਮੁਤਾਬਕ, ਸਾਡੀ ਸਟੱਡੀ ’ਚ ਈ-ਸਿਗਰਟ ਦੀ ਵਰਤੋਂ ਕਰਨ ਵਾਲੇ ਟੀਨਏਜਰਸ ਦੀ ਹੋਰ ਵੀ ਡਰਾਉਣੀ ਤਸਵੀਰ ਸਾਹਮਣੇ ਆਈ ਹੈ। ਖੋਜ ’ਚ ਸਾਬਿਤ ਹੋਇਆ ਹੈ ਕਿ ਕੁਝ ਬਾਲਗ ਫਲੇਵਰਡ ਈ-ਸਿਗਰਟ ਦੇ ਸੇਵਨ ਨਾਲ ਹੀ ਨਿਕੋਟੀਨ ਅਤੇ ਮੁਰਿਜੁਆਨਾ ਵੱਲ ਮੁੜ ਗਏ। ਜਦਕਿ ਬਾਕੀ ਬਾਲਗਾਂ ਨੇ ਕੁਝ ਸਮੇਂ ਬਾਅਦ ਪੂਰੀ ਤਰ੍ਹਾਂ ਇਨ੍ਹਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਣ ਵਿਦਿਆਰਥੀਆਂ ਵਿਚਾਲੇ ਨਿਕੋਟੀਨ ਦਾ ਇਸਤੇਮਾਲ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।
ਦਿੱਲੀ : ਇੰਡੀਆ ਗੇਟ ਨੇੜੇ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ
NEXT STORY