ਮੁੰਬਈ— ਧਨ ਸੋਧ ਦੇ ਦੋਸ਼ੀ ਵਿਵਾਦਿਤ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਕੋਲ ਆਮਦਨ ਦਾ ਕੋਈ ਜਾਣੂ ਸਰੋਤ ਨਹੀਂ ਹੈ। ਇਸ ਦੇ ਬਾਵਜੂਦ ਭਾਰਤ 'ਚ ਉਸ ਦੇ ਬੈਂਕ ਖਾਤਿਆਂ 'ਚ 49 ਕਰੋੜ ਰੁਪਏ ਦਾ ਟ੍ਰਾਂਜ਼ੈਕਸ਼ਨ ਹੋਇਆ ਹੈ। ਈ.ਡੀ. ਨੇ ਵਿਸ਼ੇਸ਼ ਅਦਾਲਤ 'ਚ ਨਾਇਕ ਖਿਲਾਫ ਦਾਖਿਲ ਦੋਸ਼ ਪੱਤਰ 'ਚ ਇਹ ਦਾਅਵਾ ਕੀਤਾ ਹੈ।
ਜੱਜ ਐੱਮ.ਐੱਮ. ਆਜ਼ਮੀ ਨੇ ਬੁੱਧਵਾਰ ਨੂੰ ਨਾਇਕ ਖਿਲਾਫ ਈ.ਡੀ. ਵੱਲੋਂ ਧਨ ਸੋਧ ਕਾਨੂੰਨ ਦੇ ਤਹਿਤ ਦਾਖਿਲ ਦੋਸ਼ ਪੱਤਰ ਦਾ ਨੋਟਿਸ ਲਿਆ। ਨਾਇਕ ਫਿਲਹਾਲ 'ਚ ਮਲੇਸ਼ੀਆ 'ਚ ਰਹਿੰਦਾ ਹੈ। ਦੋਸ਼ ਪੱਤਰ ਚ ਕਿਹਾ ਗਿਆ, 'ਦੁਨੀਆ ਭਰ 'ਚ ਘੁੰਮ-ਘੁੰਮ ਕੇ ਉਪਦੇਸ਼ ਦੇਣ ਵਾਲੇ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਕੋਲ ਰੋਜ਼ਗਾਰ ਜਾਂ ਕਾਰੋਬਾਰ ਤੋਂ ਆਮਦਨ ਦਾ ਕੋਈ ਸਰੋਤ ਨਹੀਂ ਹੈ। ਇਸ 'ਚ ਕਿਹਾ ਗਿਆ, 'ਅਜਿਹੀ ਸਥਿਤੀ 'ਚ ਵੀ ਉਹ ਆਪਣੇ ਭਾਰਤੀ ਬੈਂਕ ਖਾਤਿਆਂ 'ਚ 49.20 ਕਰੋੜ ਰੁਪਏ ਟਰਾਂਸਫਰ ਕਰਨ 'ਚ ਕਾਮਯਾਬ ਰਿਹਾ।'
ਕੇਂਦਰੀ ਜਾਂਚ ਏਜੰਸੀ ਹੁਣ ਤਕ ਨਾਇਕ ਦੇ ਦੋ ਸਹਿਯੋਗੀਆਂ ਆਮਿਰ ਗਜਦਾਰ ਤੇ ਨਜ਼ਾਮੁਦੀਨ ਸਾਥਕ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਗੈਰ-ਕਾਨੂੰਨੀ ਸਰਗਰਮੀ ਰੋਕਥਾਮ ਕਾਨੂੰਨ ਦੇ ਤਹਿਤ ਰਾਸ਼ਟਰੀ ਜਾਂਚ ਏਜੰਸੀ ਦੀ ਐੱਫ.ਆਈ.ਆਰ. ਦੇ ਆਧਾਰ 'ਤੇ ਈ.ਡੀ. ਨੇ 2016 'ਚ ਨਾਇਕ ਖਿਲਾਫ ਮਾਮਲਾ ਦਰਜ ਕੀਤਾ ਸੀ।
ਸਿਰਸਾ ਨੇ ਕੀਤੀ ਰਾਜੀਵ ਗਾਂਧੀ ਦਾ ਭਾਰਤ ਰਤਨ ਵਾਪਸ ਲੈਣ ਦੀ ਮੰਗ
NEXT STORY