ਅਨੰਤਨਾਗ- ਦਿੱਲੀ-ਐੱਨ.ਸੀ.ਆਰ. ਅਤੇ ਜੰਮੂ ਕਸ਼ਮੀਰ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਮੰਗਲਵਾਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਰਿਐਕਟਰ ਪੈਮਾਨੇ 'ਤੇ ਭੂਚਾਲ ਦ ਤੀਬਰਤਾ 6.6 ਮਾਪੀ ਗਈ। ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਨੂੰ ਆਪਣੇ ਘਰੋਂ ਬਾਹਰ ਨਿਕਲਣਾ ਪਿਆ। ਉੱਥੇ ਹੀ ਭੂਚਾਲ ਦਰਮਿਆਨ ਡਾਕਟਰ ਆਪਣਾ ਫਰਜ਼ ਨਿਭਾਉਣ ਤੋਂ ਪਿੱਛੇ ਨਹੀਂ ਹਟੇ। ਦਰਅਸਲ ਜਦੋਂ ਦੇਸ਼ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਸਨ ਅਤੇ ਲੋਕ ਘਰੋਂ ਨਿਕਲ ਕੇ ਦੌੜ ਰਹੇ ਸਨ, ਠੀਕ ਉਸ ਸਮੇਂ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਆਪਰੇਸ਼ਨ ਥੀਏਟਰ 'ਚ ਲੋਵਰ ਸੈਗਮੇਂਟ ਸਿਜੇਰੀਅਨ ਸੈਕਸ਼ਨ ਰਾਹੀਂ ਇਕ ਬੱਚੇ ਦੀ ਡਿਲਿਵਰੀ ਕਰਵਾਈ।
ਐੱਸ.ਡੀ.ਐੱਚ. (ਸਬ ਜ਼ਿਲ੍ਹਾ ਹਸਪਤਾਲ), ਬਿਜਬੇਹਰਾ, ਅਨੰਤਨਾਗ 'ਚ ਐਮਰਜੈਂਸੀ ਐੱਲ.ਐੱਸ.ਸੀ.ਐੱਸ. (ਲੋਅਰ-ਸੈਗਮੇਂਟ ਸਿਜੇਰੀਅਨ ਸੈਕਸ਼ਨ) ਚੱਲ ਰਿਹਾ ਸੀ, ਜਦੋਂ ਭੂਚਾਲ ਦੇ ਝਟਕੇ ਮਹਿਸੂਸ ਹੋ ਰਹੇ ਸਨ। ਜ਼ਿਲ੍ਹੇ ਦੇ ਮੁੱਖ ਮੈਡੀਕਲ ਅਧਿਕਾਰੀ ਦੇ ਇਕ ਟਵੀਟ ਅਨੁਸਾਰ,''ਐੱਸ.ਡੀ.ਐੱਚ. ਬਿਜਬੇਹਰਾ ਦੇ ਕਰਮਚਾਰੀਆਂ ਨੂੰ ਧੰਨਵਾਦ, ਜਿਨ੍ਹਾਂ ਨੇ ਐੱਲ.ਐੱਸ.ਸੀ.ਐੱਚ. ਨੂੰ ਸਹੀ ਢੰਗ ਨਾਲ ਸੰਚਾਲਿਤ ਕੀਤਾ ਅਤੇ ਭਗਵਾਨ ਦਾ ਸ਼ੁਕਰ ਹੈ ਕਿ ਸਭ ਕੁਝ ਠੀਕ ਹੈ।'' ਟਵੀਟ 'ਚ ਇਕ ਵੀਡੀਓ ਸ਼ਾਮਲ ਹੈ, ਜਿਸ 'ਚ ਦਿਖਾਇਆ ਗਿਆ ਸੀ ਕਿ ਕਿਵੇਂ ਕਰਮਚਾਰੀਆਂ ਨੇ ਕੰਮ 'ਤੇ ਧਿਆਨ ਕੇਂਦਰਿਤ ਕੀਤਾ, ਜਦੋਂ ਕਿ ਉਨ੍ਹਾਂ ਦੇ ਨੇੜੇ-ਤੇੜੇ ਸਭ ਕੁਝ ਹਿੱਲ ਰਿਹਾ ਸੀ।
PM ਮੋਦੀ ਨੇ ਨਰਾਤਿਆਂ ਦੀ ਦਿੱਤੀ ਵਧਾਈ, ਕਿਹਾ- ਦੇਸ਼ ਵਾਸੀਆਂ ਦੇ ਜੀਵਨ 'ਚ ਖ਼ੁਸ਼ਹਾਲੀ ਲਿਆਵੇ
NEXT STORY