ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੰਡੀ ਅਤੇ ਲਾਹੌਲ ਸਪਿਤੀ ਜ਼ਿਲ੍ਹਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਵਾਂ 'ਤੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਗਿਆਨ ਕੇਂਦਰ (ਆਈ.ਐੱਮ.ਡੀ.) ਦੇ ਅਨੁਸਾਰ, ਸੂਬੇ ਦੇ ਮੰਡੀ ਜ਼ਿਲ੍ਹੇ ਵਿੱਚ ਸਵੇਰੇ ਕਰੀਬ 06:56 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.2 ਮਾਪੀ ਗਈ। ਭੂਚਾਲ ਦਾ ਕੇਂਦਰ ਮੰਡੀ ਜ਼ਿਲ੍ਹੇ ਦੇ ਥੁਨਾਗ ਉਪਮੰਡਲ ਦੇ ਕੋਇਲ 'ਚ 31.57 ਲੰਬਕਾਰ ਅਤੇ 77.18 ਅਕਸ਼ਾਂਸ਼ 'ਤੇ ਪੰਜ ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ।
ਆਈ.ਐੱਮ.ਡੀ. ਦੇ ਅਨੁਸਾਰ, ਲਾਹੌਲ ਸਪਿਤੀ ਦੇ ਬਰਫੀਲੇ ਖੇਤਰ ਵਿੱਚ ਸੋਮਵਾਰ ਦੁਪਹਿਰ ਕਰੀਬ 1:28 ਵਜੇ ਇੰਨੀ ਹੀ ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਇਸ ਦੌਰਾਨ ਭੂਚਾਲ ਦਾ ਕੇਂਦਰ 32.15 ਲੰਬਕਾਰ ਅਤੇ 77.67 ਅਕਸ਼ਾਂਸ਼ 'ਤੇ ਪੰਜ ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਇਸ ਘੱਟ ਤੀਬਰਤਾ ਵਾਲੇ ਭੂਚਾਲ ਕਾਰਨ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਖੇਡਦੇ-ਖੇਡਦੇ ਬਾਥਰੂਮ 'ਚ ਪਹੁੰਚ ਗਈ ਡੇਢ ਸਾਲ ਦੀ ਬੱਚੀ, ਪਾਣੀ ਦੀ ਬਾਲਟੀ 'ਚ ਡਿੱਗਣ ਨਾਲ ਤੋੜਿਆ ਦਮ
NEXT STORY