ਨਵੀਂ ਦਿੱਲੀ- ਭਾਰਤ ਭੂਚਾਲ ਪ੍ਰਭਾਵਿਤ ਮਿਆਂਮਾਰ 'ਚ ਰਾਹਤ ਅਤੇ ਬਚਾਅ ਕੰਮ ਲਈ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨਡੀਆਰਐੱਫ) ਦੇ 80 ਕਰਮੀਆਂ ਦੀ ਟੀਮ ਭੇਜ ਰਿਹਾ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 'ਆਪਰੇਸ਼ਨ ਬ੍ਰਹਮਾ' ਦੇ ਅਧੀਨ ਐੱਨਡੀਆਰਐੱਫ ਕਰਮੀਆਂ ਨੂੰ ਗੁਆਂਢੀ ਦੇਸ਼ ਦੀ ਮਦਦ ਲਈ ਮਜ਼ਬੂਤ 'ਕੰਕ੍ਰੀਟ ਕਟਰ', 'ਡਰਿੱਲ ਮਸ਼ੀਨ, 'ਹੱਥੌੜੇ' ਆਦਿ ਵਰਗੇ ਭੂਚਾਲ ਬਚਾਅ ਉਪਕਰਣਾਂ ਨਾਲ ਭੇਜਿਆ ਜਾ ਰਿਹਾ ਹੈ। ਇਕ ਅਧਿਕਾਰੀ ਨੇ ਦੱਸਿਆ,''ਕੁੱਲ 80 ਐੱਨਡੀਆਰਐੱਫ ਕਰਮੀਆਂ ਦੀ ਇਕ ਟੀਮ ਨੂੰ ਗਾਜ਼ੀਆਬਾਦ ਦੇ ਹਿੰਡਨ ਤੋਂ ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ਾਂ 'ਚ ਮਿਆਂਮਾਰ ਭੇਜਿਆ ਜਾ ਰਿਾਹ ਹੈ। ਰਾਹਤ ਟੀਮ ਦੇ ਸ਼ਨੀਵਾਰ ਸ਼ਾਮ ਤੱਕ ਉੱਥੇ ਪਹੁੰਚਣ ਦੀ ਉਮੀਦ ਹੈ।''

ਦਿੱਲੀ ਨੇੜੇ ਗਾਜ਼ੀਆਬਾਦ 'ਚ ਤਾਇਨਾਤ ਐੱਨਡੀਆਰਐੱਫ ਦੀ 8ਵੀਂ ਬਟਾਲੀਅਨ ਦੇ ਕਮਾਂਡੈਂਟ ਪੀ.ਕੇ. ਤਿਵਾੜੀ ਯੀਐੱਸਏਆਰ (ਸ਼ਹਿਰੀ ਖੋਜ ਅਤੇ ਬਚਾਅ) ਟੀਮ ਦੀ ਅਗਵਾਈ ਕਰਨਗੇ। ਅਧਿਕਾਰੀ ਨੇ ਦੱਸਿਆ ਕਿ ਟੀਮ ਖੋਜੀ ਕੁੱਤਿਆਂ ਨੂੰ ਵੀ ਨਾਲ ਲਿਜਾ ਰਹੀ ਹੈ। ਮਿਆਂਮਾਰ ਅਤੇ ਉਸ ਦੇ ਗੁਆਂਢੀ ਦੇਸ਼ ਥਾਈਲੈਂਡ 'ਚ ਸ਼ੁੱਕਰਵਾਰ ਨੂੰ ਭਿਆਨਕ ਭੂਚਾਲ ਆਉਣ ਨਾਲ ਇਮਾਰਤਾਂ, ਪੁਲ ਅਤੇ ਹੋਰ ਬੁਨਿਆਦੀ ਢਾਂਚੇ ਨੁਕਸਾਨੇ ਗਏ। ਖ਼ਬਰਾਂ ਅਨੁਸਾਰ ਮਿਆਂਮਾਰ 'ਚ ਭੂਚਾਲ ਕਾਰਨ ਹੁਣ ਤੱਕ 1,002 ਲੋਕਾਂ ਦੀ ਮੌਤ ਹੋਈ ਹੈ। ਭਾਰਤ ਨੇ ਇਸ ਤੋਂ ਪਹਿਲੇ 2015 'ਚ ਨੇਪਾਲ ਅਤੇ 2023 'ਚ ਤੁਰਕੀ 'ਚ ਆਏ ਭੂਚਾਲ ਦੌਰਾਨ ਵੀ ਐੱਨਡੀਆਰਐੱਫ ਦਲ ਨੂੰ ਰਾਹਤ ਕੰਮਾਂ ਲਈ ਭੇਜਿਆ ਸੀ। ਇਸ ਤੋਂ ਇਲਾਵਾ ਭਾਰਤ ਨੇ ਸ਼ਨੀਵਾਰ ਨੂੰ 15 ਟਨ ਰਾਹਤ ਸਮੱਗਰੀ ਵੀ ਮਿਆਂਮਾਰ ਭੇਜੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਨੀਕਰਨ ਪ੍ਰਾਜੈਕਟਾਂ ਲਈ ਬੰਦਰਗਾਹਾਂ ਲਈ ਸਾਲ 2022 ਤੋਂ ਜਾਰੀ ਹੋਏ 11,083 ਕਰੋੜ ਰੁਪਏ ; ਮੰਤਰੀ ਸਰਬਾਨੰਦਾ
NEXT STORY