ਨੈਸ਼ਨਲ ਡੈਸਕ– ਦੇਸ਼ ਦੇ ਉੱਤਰੀ-ਪੂਰਬੀ ਸੂਬਿਆਂ- ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ’ਚ ਐਤਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ’ਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਰੁਣਾਚਲ ਪ੍ਰਦੇਸ਼ ’ਚ 1 ਵਜ ਕੇ 2 ਮਿੰਟ ’ਤੇ ਝਟਕੇ ਮਹਿਸੂਸ ਕੀਤੇ ਗਏ। ਅਰੁਣਾਚਲ ਦੇ ਪੈਂਗਿਨ ’ਚ ਭੂਚਾਲ ਆਇਆ। ਰਿਕਟਰ ਸਕੇਲ ’ਤੇ ਇਸ ਦੀ ਤੀਵਰਤਾ 3.1 ਮਾਪੀ ਗਈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਮਣੀਪੁਰ ਦੇ ਸ਼ਿਰੁਈ ਪਿੰਡ ਦੇ ਉੱਤਰ-ਪੱਛਮ ’ਚ 1.22 ਮਿੰਟ ’ਤੇ 3.6 ਤੀਵਰਤਾ ਦਾ ਭੂਚਾਲ ਆਇਆ। ਦੋਵਾਂ ਥਾਵਾਂ ’ਤੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਸਾਮ ’ਚ ਸ਼ੁੱਕਰਵਾਰ ਦੇਰ ਰਾਤ 4.2 ਤੀਵਰਤਾ ਦਾ ਭੂਚਾਲ ਆਇਆ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋ ਵਾਰ ਭੂਚਾਲ ਆਇਆ ਸੀ ਜਿਸ ਵਿਚੋਂ ਇਕ 4.1 ਤੀਵਰਤਾ ਦਾ ਸੀ ਅਤੇ ਇਨ੍ਹਾਂ ਦਾ ਕੇਂਦਰ ਵੀ ਸੋਨੀਤਪੁਰ ਜ਼ਿਲ੍ਹੇ ’ਚ ਸੀ। ਅਸਾਮ ਤੋਂ ਇਲਾਵਾ ਸ਼ੁੱਕਰਵਾਰ ਨੂੰ ਮਣੀਪੁਰ ਦੇ ਚੰਦੇਲ ਜ਼ਿਲ੍ਹੇ ’ਚ ਵੀ 3 ਤੀਵਰਤਾ ਦਾ ਭੂਚਾਲ ਆਇਆ ਸੀ।
ਚੰਗੀ ਖ਼ਬਰ: ਭਾਰਤ ’ਚ 81 ਦਿਨਾਂ ਬਾਅਦ ਕੋਰੋਨਾ ਦੇ ਮਾਮਲੇ 60 ਹਜ਼ਾਰ ਤੋਂ ਹੇਠਾਂ
NEXT STORY