ਨੈਸ਼ਨਲ ਡੈਸਕ : ਰੇਲ ਯਾਤਰੀਆਂ ਨੂੰ ਸਹੂਲਤ ਲਈ ਅਤੇ ਯਾਤਰੀਆਂ ਦੀ ਵਾਧੂ ਭੀੜ ਘਟਾਉਣ ਲਈ ਭਾਰਤੀ ਰੇਲਵੇ ਇਸ ਸਾਲ ਛੱਠ ਪੂਜਾ ਤੱਕ 283 ਵਿਸ਼ੇਸ਼ ਟਰੇਨਾਂ ਦੀਆਂ 4480 ਯਾਤਰਾਵਾਂ ਚਲਾ ਰਿਹਾ ਹੈ। ਦਿੱਲੀ-ਪਟਨਾ, ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ, ਦਾਨਾਪੁਰ-ਸਹਿਰਸਾ, ਦਾਨਾਪੁਰ-ਬੈਂਗਲੁਰੂ, ਅੰਬਾਲਾ-ਸਹਿਰਸਾ, ਮੁੱਜ਼ਫਰਪੁਰ-ਯਸ਼ਵੰਤਪੁਰ, ਪੁਰੀ-ਪਟਨਾ, ਔਖਾ ਵਰਗੇ ਰੇਲਵੇ ਮਾਰਗਾਂ 'ਤੇ ਦੇਸ਼ ਭਰ ਦੇ ਮੁੱਖ ਸਥਾਨਾਂ ਨੂੰ ਜੋੜਨ ਲਈ ਵਿਸ਼ੇਸ਼ ਟਰੇਨਾਂ ਦੀ ਯੋਜਨਾ ਬਣਾਈ ਗਈ ਹੈ।
ਇਹ ਵੀ ਪੜ੍ਹੋ : ਜੀਜੇ ਨੂੰ ਅਗਵਾ ਕਰਕੇ BJP ਆਗੂ ਦੇ ਦਫ਼ਤਰ 'ਚ ਬੰਨ੍ਹਿਆ, ਨੇਤਾ ਨਾਲ ਮਿਲ ਸਾਲਿਆਂ ਨੇ ਕੀਤਾ ਵੱਡਾ ਕਾਂਡ
ਰੇਲ ਮੰਤਰਾਲੇ ਨੇ ਕਿਹਾ ਹੈ ਕਿ ਨਾਹਰਲਾਗੁਨ, ਸਿਆਲਦੇਹ-ਨਿਊ ਜਲਪਾਈਗੁੜੀ, ਕੋਚੁਵੈਲੀ-ਬੇਂਗਲੁਰੂ, ਬਨਾਰਸ-ਮੁੰਬਈ, ਹਾਵੜਾ-ਰਕਸੌਲ ਆਦਿ ਵਿਸ਼ੇਸ਼ ਟਰੇਨਾਂ ਵੀ ਚਲਾਈਆਂ ਜਾਣਗੀਆਂ। ਦੱਸਣਯੋਗ ਹੈ ਕਿ ਸਾਲ 2022 ਦੌਰਾਨ ਭਾਰਤੀ ਰੇਲਵੇ ਨੇ 216 ਵਿਸ਼ੇਸ਼ ਟਰੇਨਾਂ ਦੀਆਂ 2614 ਯਾਤਰਾਵਾਂ ਨੂੰ ਅਧਿਸੂਚਿਤ ਕੀਤਾ ਸੀ।
ਇਹ ਵੀ ਪੜ੍ਹੋ : ਜਿਸ ਢਿੱਡੋਂ ਜਨਮ ਲਿਆ, ਉਸੇ ਬਜ਼ੁਰਗ ਮਾਂ ਦੇ ਢਿੱਡ 'ਚ ਵਾਰ-ਵਾਰ ਮਾਰੇ ਚਾਕੂ, ਬੇਰਹਿਮੀ ਨਾਲ ਕੀਤਾ ਕਤਲ
ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮੁੱਖ ਸਟੇਸ਼ਨਾਂ 'ਤੇ ਵਾਧੂ ਆਰ. ਪੀ. ਐੱਫ. ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਟਰੇਨਾਂ 'ਚ ਕਿਸੇ ਵੀ ਮੁਸ਼ਕਲ ਨਾਲ ਨਜਿੱਠਣ ਲਈ ਵੱਖ-ਵੱਖ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ-ਗੋਆ ਦੌਰੇ 'ਤੇ ਜਾਣਗੇ PM ਮੋਦੀ, 7500 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਦਾ ਦੇਣਗੇ ਤੋਹਫ਼ਾ
NEXT STORY