ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਸਥਿਤ ਭਾਰਤੀ ਉਦਯੋਗਿਕ ਸੰਸਥਾ (ਆਈ.ਆਈ.ਟੀ.) ਦੇ ਡਾਇਰੈਕਟਰ ਲਕਸ਼ਮੀਧਰ ਬੇਹਰਾ ਨੇ ਵਿਦਿਆਰਥੀਆਂ ਨੂੰ ਮਾਸ ਨਹੀਂ ਖਾਣ ਦਾ ਸੰਕਲਪ ਲੈਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਕਿ ਪਸ਼ੂਆਂ 'ਤੇ ਬੇਰਹਿਮੀ ਕਾਰਨ ਪ੍ਰਦੇਸ਼ 'ਚ ਜ਼ਮੀਨ ਖਿਸਕਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਦੇ ਇਸ ਬਿਆਨ ਨਾਲ ਵਿਵਾਦ ਪੈਦਾ ਹੋ ਗਿਆ ਹੈ। ਬੇਹਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਹਿਮਾਚਲ ਪ੍ਰਦੇਸ਼ 'ਚ ਹੋਰ ਗਿਰਾਵਟ ਆਏਗੀ। ਤੁਸੀਂ ਉੱਥੇ ਜਾਨਵਰਾਂ ਨੂੰ ਮਾਰ ਰਹੇ ਹੋ, ਨਿਰਦੋਸ਼ ਜਾਨਵਰਾਂ ਨੂੰ।'' ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਬਿਸਤਰ ਤੋਂ ਡਿੱਗੀ 160 ਕਿਲੋ ਦੀ ਬੀਮਾਰ ਔਰਤ, ਪਰਿਵਾਰ ਕੋਲੋਂ ਚੁੱਕੀ ਨਹੀਂ ਗਈ ਤਾਂ ਮੰਗੀ ਫਾਇਰ ਵਿਭਾਗ ਦੀ ਮਦਦ
ਬੇਹਰਾ ਨੇ ਕਿਹਾ,''ਵਾਰ-ਵਾਰ ਜ਼ਮੀਨ ਖਿਸਕਣ, ਬੱਦਲ ਫਟਣਾ ਅਤੇ ਕਈ ਹੋਰ ਚੀਜ਼ਾਂ ਹੋ ਰਹੀਆਂ ਹਨ। ਇਹ ਸਾਰੇ ਪਸ਼ੂਆਂ 'ਤੇ ਬੇਰਹਿਮੀ ਦਾ ਪ੍ਰਭਾਵ ਹੈ, ਲੋਕ ਮਾਸ ਖਾਂਦੇ ਹਨ।'' ਉਨ੍ਹਾਂ ਕਿਹਾ,''ਚੰਗੇ ਇਨਸਾਨ ਬਣਨ ਲਈ, ਤੁਹਾਨੂੰ ਕੀ ਕਰਨਾ ਚਾਹੀਦਾ। ਮਾਸ ਖਾਣਾ ਬੰਦ ਕਰੋ।'' ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਾਸ ਨਹੀਂ ਖਾਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਕੁਝ ਲੋਕਾਂ ਨੇ ਉਨ੍ਹਾਂ ਦੇ ਬਿਆਨ ਦੀ ਆਲੋਚਨਾ ਕੀਤੀ। ਇਸ ਵਿਵਾਦ 'ਤੇ ਬੇਹਰਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਆਪ’ ਦੀ ਮਿਸ਼ਨ-24 ਮੁਹਿੰਮ, CM ਅਰਵਿੰਦ ਕੇਜਰੀਵਾਲ 13 ਨੂੰ ਆਉਣਗੇ ਅੰਮ੍ਰਿਤਸਰ
NEXT STORY