ਨਵੀਂ ਦਿੱਲੀ, (ਭਾਸ਼ਾ)- ਚੋਣ ਕਮਿਸ਼ਨ ਅਗਲੇ ਮਹੀਨੇ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਸੁਚਾਰੂ ਢੰਗ ਨਾਲ ਸੰਪੰਨ ਕਰਾਉਣ ਲਈ 2.5 ਲੱਖ ਪੁਲਸ ਮੁਲਾਜ਼ਮਾਂ ਸਮੇਤ ਲੱਗਭਗ 8.5 ਲੱਖ ਚੋਣ ਕਰਮਚਾਰੀਆਂ ਨੂੰ ਤਾਇਨਾਤ ਕਰੇਗਾ। ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਲੱਗਭਗ 8.5 ਲੱਖ ਚੋਣ ਕਰਮਚਾਰੀਆਂ ’ਚੋਂ 4.53 ਲੱਖ ਪੋਲਿੰਗ ਕਰਮਚਾਰੀ, 2.5 ਲੱਖ ਪੁਲਸ ਮੁਲਾਜ਼ਮ, 28,370 ਵੋਟਾਂ ਦੀ ਗਿਣਤੀ ਕਰਨ ਵਾਲੇ ਕਰਮਚਾਰੀ, 17,875 ਮਾਈਕ੍ਰੋ ਆਬਜ਼ਰਵਰ, 9,625 ਸੈਕਟਰ ਅਧਿਕਾਰੀ ਅਤੇ 90,712 ਆਂਗਣਵਾੜੀ ਵਰਕਰਾਂ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਆਂਗਣਵਾੜੀ ਵਰਕਰਾਂ ਪੋਲਿੰਗ ਕੇਂਦਰਾਂ ’ਤੇ ਬੁਰਕਾ ਅਤੇ ਘੁੰਢ ਕੱਢਣ ਵਾਲੀਆਂ ਔਰਤਾਂ ਦੀ ਪਛਾਣ ਕਰਨ ਲਈ ਤਾਇਨਾਤ ਕੀਤੀਆਂ ਜਾਣਗੀਆਂ।
PM ਮੋਦੀ ਨੇ ਰਾਸ਼ਟਰਪਤੀ ਟਰੰਪ ਨਾਲ ਕੀਤੀ ਗੱਲ, ਗਾਜ਼ਾ 'ਚ ਸ਼ਾਂਤੀ ਲਈ ਦਿੱਤੀ ਵਧਾਈ
NEXT STORY