ਨਵੀਂ ਦਿੱਲੀ – ਹੋਲੀ ਨਾ ਸਿਰਫ ਰੰਗਾਂ ਦਾ ਤਿਓਹਾਰ ਹੈ ਸਗੋਂ ਇਹ ਦੇਸ਼ ਦੀ ਅਰਥਵਿਵਸਥਾ ਨੂੰ ਵੀ ਤੇਜ਼ ਰਫਤਾਰ ਦੇਣ ਦਾ ਕੰਮ ਕਰ ਰਹੀ ਹੈ। ਵਪਾਰੀਆਂ ਅਤੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਖੁਸ਼ੀ ਹੈ ਅਤੇ ਬਾਜ਼ਾਰਾਂ ’ਚ ਖਰੀਦਦਾਰਾਂ ਦੀ ਭੀੜ ਇਹ ਸੰਕੇਤ ਦੇ ਰਹੀ ਹੈ ਕਿ ਇਹ ਹੋਲੀ ਅਰਥਵਿਵਸਥਾ ਲਈ ਬੇਹੱਦ ਫਾਇਦੇਮੰਦ ਸਾਬਤ ਹੋਣ ਵਾਲੀ ਹੈ।
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਦੇ ਅਨੁਸਾਰ ਇਸ ਸਾਲ ਹੋਲੀ ਦੇ ਤਿਓਹਾਰ ’ਤੇ 60,000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਣ ਦਾ ਅੰਦਾਜ਼ਾ ਹੈ, ਜੋ ਪਿਛਲੇ ਸਾਲ ਦੇ 50,000 ਕਰੋੜ ਰੁਪਏ ਦੇ ਅੰਕੜੇ ਤੋਂ 20 ਫੀਸਦੀ ਵੱਧ ਹੈ। ਇਕੱਲੇ ਦਿੱਲੀ ’ਚ 8,000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਜਾਣੋ ਕਿਹੜੇ -ਕਿਹੜੇ ਸੂਬਿਆਂ 'ਚ 14 ਜਾਂ 15 ਮਾਰਚ ਨੂੰ ਬੰਦ ਰਹਿਣਗੇ ਬੈਂਕ ਤੇ ਕਿੱਥੇ ਖੁੱਲ੍ਹਣਗੇ
ਹੋਲੀ ਨਾਲ ਜੁੜੀਆਂ ਵਸਤੂਆਂ ਦੀ ਮੰਗ ਵਧੀ
ਵਪਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਦੇ ਬਾਜ਼ਾਰਾਂ ’ਚ ਹੋਲੀ ਨਾਲ ਜੁੜੀਆਂ ਵਸਤੂਆਂ ਦੀ ਮੰਗ ਵਧ ਰਹੀ ਹੈ, ਇਨ੍ਹਾਂ ’ਚ ਹਰਬਲ ਕਲਰ ਅਤੇ ਗੁਲਾਲ ਤੋਂ ਲੈ ਕੇ ਵਾਟਰ ਗੰਨ, ਗੁੱਬਾਰੇ, ਮਿਠਾਈਆਂ, ਸੁੱਕੇ ਮੇਵੇ ਅਤੇ ਕੱਪੜੇ ਸ਼ਾਮਲ ਹਨ। ਲੋਕ ਆਪਣੇ ਦੇਸ਼ ’ਚ ਬਣੇ ਉਤਪਾਦਾਂ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ, ਜਿਸ ਨਾਲ ਵਪਾਰ ਨੂੰ ਬੜ੍ਹਾਵਾ ਮਿਲ ਰਿਹਾ ਹੈ। ਜ਼ਿਆਦਾਤਰ ‘ਹੈਪੀ ਹੋਲੀ’ ਦੇ ਸਲੋਗਨ ਵਾਲੀਆਂ ਸਫੈਦ ਟੀ-ਸ਼ਰਟਸ, ਕੁਰਤਾ-ਪਾਇਜਾਮਾ ਅਤੇ ਸਲਵਾਰ-ਸੂਟ ਵਿਕ ਰਹੇ ਹਨ।
ਇਹ ਵੀ ਪੜ੍ਹੋ : PM Kisan Yojana: ਅਜੇ ਖਾਤੇ 'ਚ ਨਹੀਂ ਆਏ 2 ਹਜ਼ਾਰ, ਤਾਂ ਜਲਦੀ ਤੋਂ ਜਲਦੀ ਕਰੋ ਇਹ ਕੰਮ
ਵੱਡੇ ਪੱਧਰ ’ਤੇ ਹੋਲੀ ਸੈਲੀਬ੍ਰੇਸ਼ਨ ਦੇ ਆਯੋਜਨ ਨਾਲ ਵੀ ਆਰਥਿਕ ਗਤੀਵਿਧੀਆਂ ਨੂੰ ਗਤੀ ਮਿਲ ਰਹੀ ਹੈ। ਹੋਲੀ ਸੈਲੀਬ੍ਰੇਸ਼ਨ ਲਈ ਬੈਕਵੇਂਟ ਹਾਲ, ਫਾਰਮ ਹਾਊਸ, ਹੋਟਲ ਅਤੇ ਪਾਰਕ ਪੂਰੀ ਤਰ੍ਹਾਂ ਨਾਲ ਬੁੱਕ ਹੋ ਚੁੱਕੇ ਹਨ। ਇਕੱਲੇ ਦਿੱਲੀ ’ਚ 3,000 ਤੋਂ ਵੱਧ ਹੋਲੀ ਮਿਲਨ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ। ਸਥਾਨਾਂ ਦੀ ਵਧਦੀ ਮੰਗ ਨਾਲ ਬਿਜ਼ਨੈੱਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਇਹ ਵੀ ਪੜ੍ਹੋ : Ola Electric ਖਿਲਾਫ ਵੱਡੀ ਜਾਂਚ, ਵਿਭਾਗ ਦੀ ਰਾਡਾਰ 'ਤੇ ਆਏ ਕਈ ਸ਼ੋਅਰੂਮ, ਨੋਟਿਸ ਜਾਰੀ
ਦੁਕਾਨਾਂ ’ਤੇ ਵਧ ਰਹੀ ਲੋਕਾਂ ਦੀ ਭੀੜ
ਹੋਲੀ ਦੀ ਰੰਗਤ ਰਿਟੇਲ ਅਤੇ ਹੋਲਸੇਲ ਦੋਵੇਂ ਤਰ੍ਹਾਂ ਦੇ ਬਾਜ਼ਾਰਾਂ ’ਚ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਹੀ ਬਾਜ਼ਾਰਾਂ ’ਚ ਲੋਕਾਂ ਦੀ ਭੀੜ ਵਧ ਰਹੀ ਹੈ। ਦੁਕਾਨਾਂ ਸਜ ਗਈਆਂ ਹਨ। ਮਿਠਾਈਆਂ ਦੀਆਂ ਦੁਕਾਨਾਂ ’ਚ ਖੂਬ ਵਿਕਰੀ ਹੋ ਰਹੀ ਹੈ। ਖਾਸ ਤੌਰ ’ਤੇ ਗੁਜੀਆ ਅਤੇ ਹੋਰ ਤਿਓਹਾਰੀ ਪਕਵਾਨਾਂ ਦੀ ਖੂਬ ਮੰਗ ਹੈ। ਇਸ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦੀਆਂ ਪਿਚਕਾਰੀਆਂ ਅਤੇ ਸਪ੍ਰੇਅ ਵਾਲੇ ਗੁਲਾਲ ਦੀ ਵੀ ਖੂਬ ਖਰੀਦਦਾਰੀ ਹੋ ਰਹੀ ਹੈ। ਹੋਲੀ ਦੇ ਕਾਰਨ ਬਾਜ਼ਾਰਾਂ ’ਚ ਇਸ ਸਮੇਂ ਜਿਸ ਤਰ੍ਹਾਂ ਨਾਲ ਖਰੀਦਦਾਰੀ ਹੋ ਰਹੀ ਹੈ, ਉਸ ਨਾਲ ਵਪਾਰੀਆਂ ਨੂੰ ਖੂਬ ਮੁਨਾਫਾ ਹੋ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ ਤੇ ਲੱਦਾਖ ਹਾਈ ਕੋਰਟ ’ਚ 3 ਜੱਜ ਨਿਯੁਕਤ
NEXT STORY