ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ 'ਚ ਆਮ ਆਦਮੀ ਪਾਰਟੀ (ਆਪ) ਦੇ ਸੰਚਾਰ ਇੰਚਾਰਜ ਵਿਜੇ ਨਾਇਰ ਅਤੇ ਇਕ ਕਾਰੋਬਾਰੀ ਅਭਿਸ਼ੇਕ ਬੋਇਨਪੱਲੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਇਸੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਦੋਵੇਂ ਫਿਲਹਾਲ ਜੇਲ੍ਹ 'ਚ ਹਨ। ਨਾਇਰ ਨੂੰ ਸੀ.ਬੀ.ਆਈ. ਨੇ ਸਤੰਬਰ 'ਚ ਗ੍ਰਿਫ਼ਤਾਰ ਕੀਤਾ ਸੀ, ਜਦਕਿ ਬੋਇਨਪੱਲੀ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਦੇ ਤਹਿਤ ਵਿਸ਼ੇਸ਼ ਅਦਾਲਤ ਤੋਂ ਦੋਵਾਂ ਦੀ ਹਿਰਾਸਤ ਦੀ ਮੰਗ ਕਰੇਗਾ। ਅਧਿਕਾਰੀਆਂ ਨੇ ਕਿਹਾ ਕਿ ਈ.ਡੀ. ਇਸ ਮਾਮਲੇ 'ਚ ਮਨੀ ਲਾਂਡਰਿੰਗ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਦੋਹਾਂ ਦਾ ਸਾਹਮਣਾ ਇਕੱਠੇ ਕੀਤੇ ਗਏ ਸਬੂਤਾਂ ਅਤੇ ਸ਼ਰਾਬ ਨੀਤੀ ਦੇ ਨਿਰਮਾਣ ਅਤੇ ਲਾਗੂ ਕਰਨ 'ਚ ਸ਼ਾਮਲ ਹੋਰ ਵਿਅਕਤੀਆਂ ਅਤੇ ਦੋਸ਼ੀਆਂ ਵਲੋਂ ਦਰਜ ਕੀਤੇ ਗਏ ਬਿਆਨਾਂ ਨਾਲ ਕਰਵਾਇਆ ਜਾਵੇਗਾ।
ਈ.ਡੀ. ਨੇ ਇਸ ਤੋਂ ਪਹਿਲਾਂ ਸ਼ਰਾਬ ਕੰਪਨੀ 'ਇੰਡੋਸਪਿਰਿਟ' ਦੇ ਪ੍ਰਮੋਟਰ ਸਮੀਰ ਮਹੇਂਦਰੂ, ਸ਼ਰਾਬ ਕੰਪਨੀ 'ਪਰਨੋਡ ਰਿਕਾਰਡ' ਦੇ ਜਨਰਲ ਮੈਨੇਜਰ ਬਿਨਾਯ ਬਾਬੂ ਅਤੇ 'ਅਰਬਿੰਦੋ ਫਾਰਮਾ' ਦੇ ਡਾਇਰੈਕਟਰ ਅਤੇ ਪ੍ਰਮੋਟਰ ਪੀ. ਸ਼ਰਤ ਚੰਦਰ ਰੈੱਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਹਾਲ ਹੀ 'ਚ ਇਕ ਸਥਾਨਕ ਅਦਾਲਤ ਨੂੰ ਦੱਸਿਆ ਸੀ ਕਿ ਏਜੰਸੀ ਇਸ ਮਾਮਲੇ 'ਚ ਹੁਣ ਤੱਕ 169 ਤਲਾਸ਼ੀ ਮੁਹਿੰਮ ਚਲਾ ਚੁੱਕੀ ਹੈ। ਏਜੰਸੀ ਨੇ ਬਾਬੂ, ਸ਼ਰਤ ਅਤੇ ਰੈੱਡੀ ਦੀ ਹਿਰਾਸਤ ਕਾਰਵਾਈ ਦੌਰਾਨ ਅਦਾਲਤ ਨੂੰ ਇਹ ਵੀ ਦੱਸਿਆ ਕਿ ਜਨਤਕ ਤੌਰ 'ਤੇ ਜਾਰੀ ਕੀਤੇ ਜਾਣ ਤੋਂ ਲਗਭਗ 45 ਦਿਨ ਪਹਿਲਾਂ ਕੁਝ ਸ਼ਰਾਬ ਨਿਰਮਾਤਾਵਾਂ ਦੀ ਨੀਤੀ 'ਲੀਕ' ਕੀਤੀ ਗਈ ਸੀ ਅਤੇ ਜਾਂਚ 'ਚ ਪਾਇਆ ਗਿਆ ਕਿ ਉੱਪ ਮੁੱਖ ਮੰਤਰੀ ਸਿਸੋਦੀਆ ਸਮੇਤ ਤਿੰਨ ਦਰਜਨ 'ਵੀ.ਆਈ.ਪੀ.' ਲੋਕਾਂ 'ਤੇ ਡਿਜੀਟਲ ਸਬੂਤ ਨਸ਼ਟ ਕਰਨ ਦੇ ਇਰਾਦੇ ਨਾਲ 140 ਤੋਂ ਵੱਧ ਮੋਬਾਇਲ ਫੋਨ ਬਦਲੇ।
ਰਾਮ ਰਹੀਮ ਦੀ ਪੈਰੋਲ ਰੱਦ ਕਰਨ ਸਬੰਧੀ ਪਟੀਸ਼ਨ 'ਤੇ ਹਾਈਕੋਰਟ ਦਾ ਫ਼ੈਸਲਾ ਆਇਆ ਸਾਹਮਣੇ
NEXT STORY