ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਬਿਹਾਰ ਸਥਿਤ 'ਭੂ ਮਾਫੀਆ' ਦੀਆਂ ਜਾਇਦਾਦਾਂ ਕੁਰਕ ਕਰ ਲਈਆਂ ਹਨ। ਈ.ਡੀ. ਨੇ ਇਕ ਬਿਆਨ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐਮ.ਐਲ.ਏ.) ਦੇ ਤਹਿਤ ਚੰਦਰ ਪ੍ਰਸਾਦ ਸਿੰਘ ਉਰਫ਼ ਟੁਨਟੁਨ ਸਿੰਘ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਦੀਆਂ 4.04 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਲਈ ਇਕ ਅਸਥਾਈ ਹੁਕਮ ਜਾਰੀ ਕੀਤਾ ਗਿਆ ਹੈ। ਬਿਆਨ 'ਚ ਕਿਹਾ ਗਿਆ ਹੈ,''ਬਿਹਾਰ ਦੀ ਰਾਜਧਾਨੀ ਪਟਨਾ ਦੇ ਮਨੋਹਰਪੁਰ ਕਛੁਅਰਾ ਇਲਾਕੇ ਦਾ ਰਹਿਣ ਵਾਲਾ ਚੰਦਰ ਪ੍ਰਸਾਦ ਸਿੰਘ ਅਤੇ ਉਸ ਦਾ ਭਰਾ ਆਪਣੇ ਇਲਾਕੇ ਦੇ ਭੂ-ਮਾਫੀਆ ਹਨ ਅਤੇ ਫਿਰੌਤੀ ਅਤੇ ਹੋਰ ਅਪਰਾਧਕ ਗਤੀਵਿਧੀਆਂ 'ਚ ਵੀ ਸ਼ਾਮਲ ਹਨ।
ਇਸ 'ਚ ਕਿਹਾ ਗਿਆ ਹੈ,''ਉਨ੍ਹਾਂ ਨੇ ਕਈ ਨਿਰਦੋਸ਼ ਲੋਕਾਂ, ਕਿਸਾਨਾਂ ਅਤੇ ਬਿਲਡਰਾਂ ਨਾਲ ਧੋਖਾਧੜੀ ਕੀਤੀ ਹੈ। ਉਹ ਕਈ ਸ਼ਿਕਾਇਤਾਂ 'ਚ ਦੋਸ਼ੀ ਹਨ ਅਤੇ ਉਨ੍ਹਾਂ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਧੋਖਾਧੜੀ, ਜ਼ਬਰਨ ਵਸੂਲੀ ਆਦਿ ਦੇ ਦੋਸ਼ 'ਚ ਦੋਸ਼ ਪੱਤਰ ਦਾਇਰ ਕੀਤੇ ਗਏ ਹਨ।'' ਈ.ਡੀ. ਨੇ ਬਿਹਾਰ ਪੁਲਸ ਵਲੋਂ ਉਸ ਦੇ ਅਤੇ ਹੋਰ ਵਿਰੁੱਧ ਦਾਇਰ ਘੱਟੋ-ਘੱਟ 8 ਸ਼ਿਕਾਇਤਾਂ ਅਤੇ 7 ਦੋਸ਼ ਪੱਤਰਾਂ ਦਾ ਅਧਿਐਨ ਕਰਨ ਤੋਂ ਬਾਅਦ ਦੋਸ਼ੀ 'ਤੇ ਪੀ.ਐੱਮ.ਐੱਲ.ਏ. ਦੀਆਂ ਅਪਰਾਧਕ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ।
ਮਹਿੰਗਾਈ ਦੇ ਮਾਮਲੇ 'ਚ ਧਰਮ ਨਿਰਪੱਖ ਹਨ PM ਮੋਦੀ : ਰਣਦੀਪ ਸੁਰਜੇਵਾਲਾ
NEXT STORY