ਪਣਜੀ, ਨਵੀਂ ਦਿੱਲੀ - ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ੁੱਕਰਵਾਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ’ਚ ਕਈ ਸੂਬਿਆਂ ’ਚ ਛਾਪੇਮਾਰੀ ਕੀਤੀ। ਕੇਂਦਰੀ ਜਾਂਚ ਏਜੰਸੀ ਦੇ ਗੋਆ ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਉਪਬੰਧਾਂ ਦੇ ਤਹਿਤ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਓਡੀਸ਼ਾ ਅਤੇ ਕੇਰਲ ’ਚ ਲਗਭਗ 20-25 ਥਾਵਾਂ 'ਤੇ ਛਾਪੇਮਾਰੀ ਕੀਤੀ। ਈ.ਡੀ. ਦੀ ਜਾਂਚ ਗੋਆ ਪੁਲਸ ਦੇ ਐਂਟੀ-ਨਾਰਕੋਟਿਕਸ ਸੈੱਲ (ਏ.ਐੱਨ.ਸੀ.) ਦੁਆਰਾ ਦਰਜ ਕੀਤੀ ਗਈ ਐੱਫ.ਆਈ.ਆਰ. ਨਾਲ ਜੁੜੀ ਹੋਈ ਮੰਨੀ ਜਾ ਰਹੀ ਹੈ।
ਹਾਦਸੇ 'ਚ ਗੁਆਇਆ ਸੀ ਪੈਰ, ਹੁਣ ਮਿਲੇਗਾ 48.68 ਲੱਖ ਦਾ ਮੁਆਵਜ਼ਾ; ਟ੍ਰਿਬਿਊਨਲ ਨੇ ਸੁਣਾਇਆ ਅਹਿਮ ਫੈਸਲਾ
NEXT STORY