ਮੁੰਬਈ (ਭਾਸ਼ਾ)- ਸ਼ਿਵ ਸੈਨਾ ਸੰਜੇ ਰਾਊਤ ਦੀ ਪਤਨੀ ਵਰਸ਼ਾ ਰਾਊਤ ਧਨ ਸੋਧ ਦੇ ਇਕ ਮਾਮਲੇ 'ਚ ਸ਼ਨੀਵਾਰ ਨੂੰ ਮੁੰਬਈ 'ਚ ਇਨਫੋਰਸਮੈਂਟ ਡਾਇਰੈਕਟਰ (ਈ.ਡੀ.) ਦੇ ਸਾਹਮਣੇ ਪੇਸ਼ ਹੋਈ। ਧਨ ਸੋਧ ਦਾ ਇਹ ਮਾਮਲਾ ਇਕ 'ਚਾਲ' ਦੇ ਪੁਨਰਵਿਕਾਸ 'ਚ ਬੇਨਿਯਮੀਆਂ ਅਤੇ ਉਸ ਨਾਲ ਸੰਬੰਧਤ ਲੈਣ-ਦੇਣ ਨਾਲ ਜੁੜਿਆ ਹੈ। ਈ.ਡੀ. ਨੇ ਇਸ ਮਾਮਲੇ 'ਚ ਸੰਜੇ ਰਾਊਤ ਨੂੰ ਗ੍ਰਿਫ਼ਤਾਰ ਕੀਤਾ ਹੈ। ਕੇਂਦਰੀ ਏਜੰਸੀ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਵਰਸ਼ਾ ਰਾਊਤ ਨੂੰ ਸੰਮਨ ਭੇਜੇ ਸਨ। ਇਸ ਤੋਂ ਬਾਅਦ ਉਹ ਸ਼ਨੀਵਾਰ ਸਵੇਰੇ 10.40 ਵਜੇ ਦੱਖਣੀ ਮੁੰਬਈ 'ਚ ਬਲਾਰਡ ਐਸਟੇਟ ਸਥਿਤ ਈ.ਡੀ. ਦੇ ਦਫ਼ਤਰ ਪਹੁੰਚੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ GST ਨੂੰ ਲੈ ਕੇ ਕੇਂਦਰ ਨੇ ਦਿੱਤਾ ਸਪੱਸ਼ਟੀਕਰਨ
ਈ.ਡੀ. ਉਨ੍ਹਾਂ ਨੂੰ ਸੰਜੇ ਰਾਊਤ ਅਤੇ ਇਸ ਮਾਮਲੇ ਦੇ ਹੋਰ ਦੋਸ਼ੀਆਂ ਦੇ ਆਹਮਣੇ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰ ਸਕਦੀ ਹੈ। ਈ.ਡੀ. ਦਫ਼ਤਰ ਦੇ ਬਾਹਰ ਵੱਡੀ ਗਿਣਤੀ 'ਚ ਪੁਲਸ ਕਰਮੀ ਤਾਇਨਾਤ ਕੀਤੇ ਗਏ ਹਨ। ਕੇਂਦਰੀ ਏਜੰਸੀ ਮੁੰਬਈ ਦੇ ਗੋਰੇਗਾਂਵ ਇਲਾਕੇ 'ਚ ਪਾਤਰਾ 'ਚਾਲ' ਦੇ ਪੁਨਰਵਿਕਾਸ ਨਾਲ ਜੁੜੇ 1,034 ਕਰੋੜ ਰੁਪਏ 'ਚ ਜ਼ਮੀਨ ਘਪਲੇ ਦੀ ਜਾਂਚ ਕਰ ਰਹੀ ਹੈ। ਈ.ਡੀ. ਨੇ ਇਸ ਮਾਮਲੇ 'ਚ ਰਾਜ ਸਭਾ ਮੈਂਬਰ ਸੰਜੇ ਰਾਊਤ ਨੂੰ ਇਕ ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਕ ਸਥਾਨਕ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਨੂੰ 8 ਅਗਸਤ ਤੱਕ ਹਿਰਾਸਤ 'ਚ ਭੇਜ ਦਿੱਤਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਸ਼ਮੀਰ ਦੀ ਤਸਵੀਰ ਤੇ ਤਕਦੀਰ ਦੋਵੇਂ ਬਦਲ ਰਹੀਆਂ
NEXT STORY