ਕੋਚੀ (ਏਜੰਸੀ) : ਸਬਰੀਮਾਲਾ ਸੋਨਾ 'ਚੋਰੀ' ਮਾਮਲੇ ਵਿੱਚ ਹੁਣ ਮਨੀ ਲਾਂਡਰਿੰਗ ਦੀ ਜਾਂਚ ਤੇਜ਼ ਹੋ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਸ ਮਾਮਲੇ ਵਿੱਚ ਕਾਂਤਾਰਾ ਚੈਪਟਰ 1 ਫੇਮ ਮਸ਼ਹੂਰ ਅਦਾਕਾਰ ਜੈਰਾਮ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜੈਰਾਮ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਏਜੰਸੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ।
ਇਹ ਵੀ ਪੜ੍ਹੋ: ਕੇਂਦਰ ਦੀ ਸਖ਼ਤੀ: ਨੈੱਟਫਲਿਕਸ ਨੂੰ ਫਿਲਮ 'ਘੂਸਖੋਰ ਪੰਡਿਤ' ਦਾ ਟੀਜ਼ਰ ਅਤੇ ਪ੍ਰਚਾਰ ਸਮੱਗਰੀ ਹਟਾਉਣ ਦੇ ਹੁਕਮ
ਮੁੱਖ ਮੁਲਜ਼ਮ ਉਨੀਕ੍ਰਿਸ਼ਨਨ ਪੋਟੀ 'ਤੇ ਵੀ ਸ਼ਿਕੰਜਾ
ਈਡੀ ਇਸ ਮਾਮਲੇ ਦੇ ਕਥਿਤ ਮੁੱਖ ਮੁਲਜ਼ਮ ਉਨੀਕ੍ਰਿਸ਼ਨਨ ਪੋਟੀ ਨੂੰ ਵੀ ਸੰਮਨ ਭੇਜਣ ਦੀ ਤਿਆਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੋਟੀ ਹਾਲ ਹੀ ਵਿੱਚ ਕੋਲਮ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਪਸਰਿਆ ਮਾਤਮ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ TV ਦੀ ਇਹ ਅਦਾਕਾਰਾ
ਕਿਉਂ ਫਸੇ ਅਦਾਕਾਰ ਜੈਰਾਮ?
ਜੈਰਾਮ ਦਾ ਨਾਮ ਇਸ ਜਾਂਚ ਵਿੱਚ ਉਦੋਂ ਉਛਲਿਆ ਜਦੋਂ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਉਹ ਮੁੱਖ ਮੁਲਜ਼ਮ ਪੋਟੀ ਨਾਲ ਪੂਜਾ ਕਰਦੇ ਦਿਖਾਈ ਦੇ ਰਹੇ ਸਨ। ਇਸ ਤੋਂ ਪਹਿਲਾਂ, ਕੇਰਲ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਵੀ ਚੇਨਈ ਵਿੱਚ ਜੈਰਾਮ ਤੋਂ ਪੁੱਛਗਿੱਛ ਕੀਤੀ ਸੀ। ਹੁਣ ਕੇਂਦਰੀ ਏਜੰਸੀ (ED) ਇਸ ਮਾਮਲੇ ਵਿੱਚ ਹੋਈ ਪੈਸੇ ਦੀ ਹੇਰਾਫੇਰੀ (Money Laundering) ਦੇ ਕੋਣ ਤੋਂ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: 2 ਨੌਜਵਾਨਾਂ ਨੂੰ ਕੁਚਲ ਕੇ ਫਰਾਰ ਹੋਇਆ ਮਸ਼ਹੂਰ ਅਦਾਕਾਰ, ਪੁਲਸ ਨੇ ਕੀਤਾ ਗ੍ਰਿਫਤਾਰ
SIT ਵੀ ਕਰ ਰਹੀ ਹੈ ਜਾਂਚ
ਕੇਰਲ ਪੁਲਸ ਦੀ ਐਸ.ਆਈ.ਟੀ. ਪਹਿਲਾਂ ਹੀ ਸ਼ਬਰੀਮਾਲਾ ਸੋਨਾ ਚੋਰੀ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਈਡੀ ਦੀ ਐਂਟਰੀ ਨੇ ਹੁਣ ਇਸ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ, ਕਿਉਂਕਿ ਏਜੰਸੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਚੋਰੀ ਕੀਤੇ ਗਏ ਸੋਨੇ ਰਾਹੀਂ ਕੋਈ ਵੱਡਾ ਵਿੱਤੀ ਲੈਣ-ਦੇਣ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਕਾਰ 'ਚ ਨਸ਼ਾ ਸਪਲਾਈ ਕਰਨ ਜਾ ਰਹੀ ਅਦਾਕਾਰਾ ਗ੍ਰਿਫਤਾਰ, ਪੁਲਸ ਨੇ ਇੰਝ ਜਾਲ ਵਿਛਾ ਕੇ ਕੀਤਾ ਕਾਬੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਡਾ ਉਦੇਸ਼ ਮਲੇਸ਼ੀਆ ਨਾਲ ਰੱਖਿਆ ਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ: PM ਮੋਦੀ
NEXT STORY