ਲਖਨਊ, (ਏ. ਐੱਨ. ਆਈ.)– ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬ੍ਰਿਟੇਨ ਵਿਚ ਰਹਿ ਰਹੇ ਉੱਤਰ ਪ੍ਰਦੇਸ਼ ਦੇ ਇਸਲਾਮੀ ਪ੍ਰਚਾਰਕ ਸ਼ੰਸੁਲ ਹੁਦਾ ਖਾਨ ਖਿਲਾਫ ਮਨੀ ਲਾਂਡਰਿਗ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਮੁਤਾਬਕ ਖਾਨ ’ਤੇ ਪਾਕਿਸਤਾਨ ਸਥਿਤ ਕੱਟੜਪੰਥੀ ਸੰਗਠਨਾਂ ਨਾਲ ਸੰਬੰਧ ਰੱਖਣ ਅਤੇ ਵਿਦੇਸ਼ੀ ਬੈਂਕ ਖਾਤਿਆਂ ਤੇ ਗੈਰ-ਸਰਕਾਰੀ ਸੰਸਥਾਵਾਂ ਰਾਹੀਂ ਗੈਰ-ਕਾਨੂੰਨੀ ਪੈਸਾ ਇਕੱਠਾ ਕਰਨ ਦਾ ਦੋਸ਼ ਹੈ।
ਈ. ਡੀ. ਨੇ ਦੱਸਿਆ ਕਿ ਖਾਨ ਨੇ ਪਿਛਲੇ 20 ਸਾਲਾਂ ਵਿਚ ਕਈ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਭਾਰਤ ਵਿਚ ਲੱਗਭਗ 12 ਅਚੱਲ ਜਾਇਦਾਦਾਂ ਕਥਿਤ ਤੌਰ ’ਤੇ ਇਕੱਠੀਆਂ ਕੀਤੀਆਂ। ਉਹ ਆਪਣੇ ਸੰਗਠਨ ‘ਰਾਜਾ ਫਾਊਂਡੇਸ਼ਨ’ ਅਤੇ ਨਿੱਜੀ ਬੈਂਕ ਖਾਤਿਆਂ ਰਾਹੀਂ ਮਦਰੱਸਿਆਂ ਨੂੰ ਪੈਸਾ ਮੁਹੱਈਆ ਕਰਵਾਉਂਦਾ ਰਿਹਾ। ਇਸ ਤੋਂ ਇਲਾਵਾ ਆਜਮਗੜ੍ਹ ਅਤੇ ਸੰਤ ਕਬੀਰ ਨਗਰ ’ਚ ਸਥਾਪਤ ਉਸ ਦੇ 2 ਮਦਰੱਸੇ ਬਾਅਦ ’ਚ ਰੱਦ ਕਰ ਦਿੱਤੇ ਗਏ।
ਜਾਂਚ ਏਜੰਸੀ ਨੇ ਦੱਸਿਆ ਕਿ ਇਹ ਮਾਮਲਾ ਯੂ. ਪੀ. ਅੱਤਵਾਦੀ ਰੋਕੂ ਦਸਤੇ (ਏ. ਟੀ. ਐੱਸ.) ਦੀ ਸ਼ਿਕਾਇਤ ’ਤੇ ਆਧਾਰਤ ਹੈ ਅਤੇ ਹੁਣ ਈ. ਡੀ. ਉਸ ਦੇ ਵਿਦੇਸ਼ੀ ਵਿੱਤੀ ਨੈੱਟਵਰਕ ਅਤੇ ਕੱਟੜਪੰਥੀ ਸੰਪਰਕਾਂ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਨ ’ਤੇ ਧਾਰਮਿਕ ਸਿੱਖਿਆ ਦੀ ਆੜ ਹੇਠ ਗੈਰ-ਕਾਨੂੰਨੀ ਵਿੱਤੀ ਸਰਗਰਮੀਆਂ ਨੂੰ ਅੰਜ਼ਾਮ ਦੇਣ ਦਾ ਦੋਸ਼ ਹੈ।
CM ਰੇਖਾ ਗੁਪਤਾ ’ਤੇ ਹਮਲੇ ਦੇ ਮੁਲਜ਼ਮਾਂ ਵਿਰੁੱਧ ਦੋਸ਼ ਤੈਅ, ਬੰਦ ਕਮਰੇ ’ਚ ਹੋਵੇਗੀ ਮਾਮਲੇ ਦੀ ਸੁਣਵਾਈ
NEXT STORY