ਨਵੀਂ ਦਿੱਲੀ – ਔਸਤ ਮਹਿੰਗਾਈ ਦਰ ਵਿਚ ਨਰਮੀ ਨਜ਼ਰ ਆਉਣ ਦੇ ਬਾਵਜੂਦ ਇਹ ਰਾਹਤ ਆਮ ਖਪਤਕਾਰ ਤਕ ਨਹੀਂ ਪਹੁੰਚ ਰਹੀ ਕਿਉਂਕਿ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਰ੍ਹੋਂ ਤੇ ਸੂਰਜਮੁਖੀ ਦੇ ਤੇਲ ਦੇ ਸੂਚਕ-ਅੰਕ ਵੱਲੋਂ ਇਕ ਸਾਲ ’ਚ 14-15 ਅੰਕਾਂ ਦੀ ਛਾਲ ਮਾਰੇ ਜਾਣ ਕਾਰਨ ਰੋਜ਼ਾਨਾ ਦੀ ਥਾਲੀ ਅਜੇ ਵੀ ਮਹਿੰਗੀ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਦੇਸ਼ ਭਰ 'ਚ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ 24K-23K-22K ਦੀ ਕੀਮਤ
ਸਬਜ਼ੀਆਂ, ਖਾਸ ਤੌਰ ’ਤੇ ਆਲੂ, ਪਿਆਜ਼ ਤੇ ਟਮਾਟਰ ਦੀਆਂ ਕੀਮਤਾਂ ਵਿਚ ਕਮੀ ਨੇ ਮਹਿੰਗਾਈ ਨੂੰ ਕਾਗਜ਼ਾਂ ’ਤੇ ਤਾਂ ਸਹਿਜ ਕੀਤਾ ਹੈ ਪਰ ਤੇਲ ਵਰਗੇ ਲਾਜ਼ਮੀ ਉਤਪਾਦਾਂ ’ਚ ਉਛਾਲ ਨੇ ਇਸ ਰਾਹਤ ਨੂੰ ਬੇਅਸਰ ਹੀ ਕਰ ਦਿੱਤਾ ਹੈ। ਵਿਸ਼ਵ ਬਾਜ਼ਾਰਾਂ ’ਚ ਉੱਚੀਆਂ ਕੀਮਤਾਂ ਅਤੇ ਦਰਾਮਦ ’ਤੇ ਨਿਰਭਰਤਾ ਨਾਲ ਘਰੇਲੂ ਬਾਜ਼ਾਰ ’ਤੇ ਸਿੱਧਾ ਦਬਾਅ ਪੈ ਰਿਹਾ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! ਪੁਰਾਣੇ ਵਾਹਨਾਂ ਲਈ ਲਾਗੂ ਹੋਏ ਨਵੇਂ ਨਿਯਮ, ਫੀਸਾਂ ਕਈ ਗੁਣਾ ਵਧੀਆਂ
ਘਰੇਲੂ ਬਾਜ਼ਾਰ ’ਚ ਵਧ ਰਹੀਆਂ ਹਨ ਕੀਮਤਾਂ
ਅਰਥਸ਼ਾਸਤਰੀਆਂ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਰਥਵਿਵਸਥਾ ਦੇ ਕਈ ਚੰਗੇ ਸੰਕੇਤ ਮਿਲਣ ਤੋਂ ਬਾਅਦ ਵੀ ਖਾਣ ਵਾਲੇ ਤੇਲ ਸਮੇਤ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਤੇਜ਼ੀ ਆਉਣ ਨਾਲ ਦਿਹਾਤੀ ਤੇ ਸ਼ਹਿਰੀ ਆਮਦਨ ਵੀ ਵਧ ਰਹੀ ਹੈ। ਕੁਝ ਖੇਤਰਾਂ ਤੇ ਵਸਤਾਂ ਨੂੰ ਛੱਡ ਦਿੱਤਾ ਜਾਵੇ ਤਾਂ ਜ਼ਿਆਦਾਤਰ ਵਸਤਾਂ ਵਿਚ ਸਰਕਾਰੀ ਰਾਹਤ ਦੇ ਸੰਕੇਤ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ : ਬੈਂਕ ਆਫ਼ ਅਮਰੀਕਾ ਦਾ ਵੱਡਾ ਦਾਅਵਾ, 2026 'ਚ ਇਸ ਪੱਧਰ 'ਤੇ ਪਹੁੰਚ ਜਾਣਗੀਆਂ ਸੋਨੇ ਦੀਆਂ ਕੀਮਤਾਂ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਤੇ ਇਕ ਸਾਲ ਦੌਰਾਨ ਖੁਰਾਕੀ ਵਸਤਾਂ ਦੇ ਸੂਚਕ-ਅੰਕ ਵਿਚ 15 ਅੰਕ ਦਾ ਵਾਧਾ ਹੋਇਆ ਹੈ। ਸਰ੍ਹੋਂ ਦੇ ਤੇਲ ਦਾ ਸੂਚਕ-ਅੰਕ 115 ਤੋਂ ਵਧ ਕੇ 129 ’ਤੇ ਪਹੁੰਚਿਆ ਹੈ। ਸੂਰਜਮੁਖੀ ਦਾ ਤੇਲ 107 ਤੋਂ ਵਧ ਕੇ 121 ਤਕ ਪਹੁੰਚ ਗਿਆ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਕੌਮਾਂਤਰੀ ਬਾਜ਼ਾਰ ’ਚ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਘਰੇਲੂ ਬਾਜ਼ਾਰ ਵਿਚ ਕੀਮਤਾਂ ਵਧ ਰਹੀਆਂ ਹਨ। ਹਾਲਾਂਕਿ ਟਮਾਟਰ, ਪਿਆਜ਼ ਤੇ ਆਲੂ ਵਰਗੀਆਂ ਸਬਜ਼ੀਆਂ ਦੀ ਕੀਮਤ ਵਿਚ ਕਮੀ ਆਈ ਹੈ, ਜਿਸ ਨਾਲ ਕੁਲ ਮਹਿੰਗਾਈ ਵਿਚ ਕੁਝ ਰਾਹਤ ਮਿਲੀ ਹੈ।
ਗੋਲਡ ਲੋਨ ’ਚ ਵਾਧਾ
ਇੱਧਰ ਗੋਲਡ ਲੋਨ ’ਚ ਰਿਕਾਰਡ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਵੱਡੇ ਪੱਧਰ ’ਤੇ ਆਪਣੀਆਂ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਸੋਨਾ ਗਿਰਵੀ ਰੱਖਣ ਲਈ ਮਜਬੂਰ ਹੋ ਰਹੇ ਹਨ। ਇਹ ਆਰਥਿਕ ਤਣਾਅ ਦੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ। ਆਰ. ਬੀ. ਆਈ. ਦੀ ਰਿਪੋਰਟ ਅਨੁਸਾਰ ਸਤੰਬਰ ਤਕ ਦੇ ਅੰਕੜੇ ਦੱਸਦੇ ਹਨ ਕਿ ਸਤੰਬਰ, 2025 ’ਚ ਸੋਨੇ ਦੇ ਬਦਲੇ ਦਿੱਤੇ ਗਏ ਕਰਜ਼ੇ ਦਾ ਪੱਧਰ ਕਾਫੀ ਉੱਚਾ ਹੈ। ਸਤੰਬਰ, 2024 ’ਚ ਕੁਲ ਜਿਊਲਰੀ ਗਿਰਵੀ ਰੱਖ ਕੇ ਲਏ ਗਏ ਕਰਜ਼ੇ ਦੀ ਕੀਮਤ 3,16,042 ਕਰੋੜ ਰੁੁਪਏ ਸੀ, ਜੋ ਸਤੰਬਰ, 2025 ’ਚ ਵਧ ਕੇ 5,96,719 ਕਰੋੜ ਰੁਪਏ ਹੋ ਗਈ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਘਟਦੇ ਅੰਕੜੇ ਆਮ ਆਦਮੀ ਨੂੰ ਰਾਹਤ ਨਹੀਂ ਦਿੰਦੇ ਕਿਉਂਕਿ ਰੋਜ਼ਾਨਾ ਦੀਆਂ ਵਸਤਾਂ ਦੀਆਂ ਕੀਮਤਾਂ ਹੁਣ ਵੀ ਉੱਚ ਪੱਧਰ ’ਤੇ ਹਨ। ਸਰਕਾਰ ਨੇ ਇੰਪੋਰਟ ਡਿਊਟੀ ਘੱਟ ਕਰ ਕੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਤੇਲ ਦੀ ਉੱਚੀ ਕੀਮਤ, ਟਰਾਂਸਪੋਰਟ ਲਾਗਤ ਅਤੇ ਵੈਸ਼ਵਿਕ ਬਾਜ਼ਾਰ ਦੀ ਬੇਯਕੀਨੀ ਨਾਲ ਖਪਤਕਾਰ ਨੂੰ ਬਹੁਤਾ ਫਾਇਦਾ ਨਹੀਂ ਮਿਲ ਰਿਹਾ।
ਬੀਤੇ ਇਕ ਸਾਲ ਦੌਰਾਨ ਖੁਰਾਕ ਕੀਮਤ ਸੂਚਕ-ਅੰਕ ਦੀ ਸਥਿਤੀ
ਖੁਰਾਕੀ ਵਸਤੂ ਨਵੰਬਰ(2024 ) ਨਵੰਬਰ(2025)
ਸਰ੍ਹੋਂ 115 129.5
ਸੂਰਜਮੁਖੀ 107 121.9
ਮੂੰਗਫਲੀ 109 121.0
ਆਲੂ 175 102.4
ਪਿਆਜ਼ 148 71.0
ਟਮਾਟਰ 115 111.5
ਚੌਲ 170 162.1
ਮੂੰਗੀ ਦੀ ਦਾਲ 97 77.1
ਅਰਹਰ ਦੀ ਦਾਲ 108 77.1
ਇਹ ਵੀ ਪੜ੍ਹੋ : ਪੋਤੇ ਨੂੰ ਮਿਲੀ ਦਾਦਾ ਜੀ ਦੀ 1996 ਦੀ SBI ਪਾਸਬੁੱਕ, ਬੈਂਕ 'ਚ ਜਮ੍ਹਾਂ ਰਕਮ ਦੇਖ ਕੇ ਉੱਡੇ ਹੋਸ਼...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਨੇਪਾਲ ਤੋਂ ਪੰਜਾਬ ਜਾ ਰਹੀ ਬੱਸ ਖੱਡ 'ਚ ਡਿੱਗੀ, ਮਚਿਆ ਚੀਕ ਚਿਹਾੜਾ
NEXT STORY