ਸ਼੍ਰੀਨਗਰ— ਕਸ਼ਮੀਰ ਦੇ ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੇ ਅੰਤਿਮ ਸੰਸਕਾਰ 'ਚ ਹਜਾਰਾਂ ਦੀ ਭੀੜ ਇਕੱਠੀ ਹੋਈ। ਬਾਰਾਮੁੱਲਾ 'ਚ ਉਨ੍ਹਾਂ ਦੇ ਜੱਦੀ ਪਿੰਡ ਕ੍ਰੇਰਾ 'ਚ ਬੁਖਾਰੀ ਨੂੰ ਸੁਪਰਦ-ਏ-ਖਾਕ ਕੀਤਾ ਗਿਆ। ਨਮ੍ਹ ਅੱਖਾਂ ਨਾਲ ਹਜ਼ਾਰਾਂ ਲੋਕਾਂ ਨੇ ਕਸ਼ਮੀਰ ਦੀ ਇਸ ਮੁਖਰ ਆਵਾਜ਼ ਨੂੰ ਭਰੇ ਦਿਲੀ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਆਪਣੇ ਪ੍ਰਧਾਨ ਸੰਪਾਦਕ ਦੀ ਹੱਤਿਆ ਤੋਂ ਬਾਅਦ ਇਕ ਅੰਗਰੇਜ਼ੀ ਅਖ਼ਬਾਰ ਨੇ ਸ਼ੁੱਕਰਵਾਰ ਨੂੰ ਆਪਣਾ ਰੌਜਾਨਾ ਐਡੀਸ਼ਨ ਵੀ ਪ੍ਰਕਾਸ਼ਿਤ ਕੀਤਾ।

ਅਖ਼ਬਾਰ ਦੇ ਫਰੰਟ ਪੇਜ 'ਤੇ ਕਾਲੇ ਰੰਗ ਦੇ ਬੈਕਗ੍ਰਾਉਂਡ 'ਚ ਸੁਜਾਤ ਬੁਖਾਰੀ ਦੀ ਤਸਵੀਰ ਨਾਲ ਸ਼ਰਧਾਂਜਲੀ ਦਿੱਤੀ ਗਈ ਹੈ। ਸੀਨੀਅਰ ਪੱਤਰਕਾਰ ਸੁਜਾਤ ਬੁਖਾਰੀ ਦੀ ਵੀਰਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ 'ਚ ਉਨ੍ਹਾਂ ਦੇ ਅੰਗ ਰੱਖਿਆ (ਪੀ.ਐੈੱਸ.ਓ. ਜਾਂ ਨਿੱਜੀ ਸੁਰੱਖਿਆ ਅਧਿਕਾਰੀ) ਵੀ ਮਾਰੇ ਗਏ ਹਨ। ਬੁਖਾਰੀ ਅਤੇ ਉਨ੍ਹਾਂ ਦੇ ਦੋ ਸੁਰੱਖਿਆ ਕਰਮੀਆਂ ਨੂੰ ਵੀਰਵਾਰ ਸ਼ਾਮ ਇਫਤਾਰ ਤੋਂ ਥੋੜਾ ਪਹਿਲਾਂ ਸ਼੍ਰੀਨਗਰ ਦੇ ਲਾਲ ਚੌਂਕ ਦੇ ਨਜ਼ਦੀਕ ਪ੍ਰੈੱਸ ਏਨਕਲੇਵ 'ਚ 'ਰਾਈਜਿੰਗ ਕਸ਼ਮੀਰ' ਦੇ ਪ੍ਰੋਗਰਾਮ ਦੇ ਬਾਹਰ ਅਣਜਾਣ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਦੱਸਣਾ ਚਾਹੁੰਦੇ ਹਾਂ ਕਿ ਬੁਖਾਰੀ ਦੇ ਪਰਿਵਾਰ 'ਚ ਪਤਨੀ, ਇਕ ਬੇਟਾ ਅਤੇ ਇਕ ਬੇਟੀ ਹੈ। ਸੰਪਾਦਕ ਬੁਖਾਰੀ ਦੀ ਹੱਤਿਆ ਦੀ ਨਿੰਦਾ ਜੰਮੂ ਸਮੇਤ ਪੂਰੇ ਭਾਰਤ 'ਚ ਹੋ ਰਹੀ ਹੈ।
ਅਕਬਰ ਨਹੀਂ, ਮਹਾਰਾਣਾ ਪ੍ਰਤਾਪ ਸਨ ਮਹਾਨ: ਯੋਗੀ
NEXT STORY