ਸ਼ਿਮਲਾ (ਵਾਰਤਾ)- ਚੱਕਰਵਾਤੀ ਤੂਫ਼ਾਨ ਬਿਪਰਜੋਏ ਦਾ ਗੁਜਰਾਤ 'ਚ ਭਾਰੀ ਤਬਾਹੀ ਤੋਂ ਬਾਅਦ ਹੁਣ ਹਿਮਾਚਲ ਦੇ ਲੋਕਾਂ ਨੂੰ ਵੀ ਇਸ ਪ੍ਰਕੋਪ ਝੱਲਣਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਇਸ ਸੰਬੰਧ 'ਚ ਪ੍ਰਦੇਸ਼ਵਾਸੀਆਂ ਨੂੰ ਅਲਰਟ ਕਰ ਦਿੱਤਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਸੁਰੇਂਦਰ ਪਾਲ ਨੇ ਦੱਸਿਆ ਕਿ ਹਿਮਾਚਲ 'ਚ ਬਿਪਰਜੋਏ ਦਾ ਅਸਰ 18 ਅਤੇ 19 ਜੂਨ ਨੂੰ ਦਿੱਸ ਸਕਦਾ ਹੈ। ਗੁਜਰਾਤ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਬਿਪਰਜੋਏ ਦਾ ਅਸਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਨਜ਼ਰ ਆਏਗਾ। ਹਿਮਾਚਲ 'ਚ 2 ਦਿਨ ਬਾਅਦ ਇਸ ਦਾ ਇੰਪੈਕਟ ਦੇਖਿਆ ਜਾ ਸਕਦਾ ਹੈ। ਇਸ ਕਾਰਨ ਤੇਜ਼ ਹਵਾਵਾਂ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ।
ਡਾ. ਪਾਲ ਨੇ ਦੱਸਿਆ ਕਿ ਬਿਪਰਜੋਏ ਕਾਰਨ ਭਲਕੇ ਤੋਂ ਹਿਮਾਚਲ 'ਚ ਮੀਂਹ ਵਧੇਗਾ। 18 ਤੋਂ 20 ਜੂਨ ਤੱਕ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ 'ਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ। ਕੁਝ ਖੇਤਰਾਂ 'ਚ ਭਲਕੇ ਵੀ ਤੇਜ਼ ਮੀਂਹ ਪੈਣ ਦੀ ਭਵਿੱਖਬਾਣੀ ਹੈ। ਉਨ੍ਹਾਂ ਦੱਸਿਆ ਕਿ 20 ਜੂਨ ਤੱਕ ਹਿਮਾਚਲ 'ਚ ਪ੍ਰੀ ਮਾਨਸੂਨ ਦੀ ਦਸਤਕ ਦੇ ਆਸਾਰ ਹਨ। ਇਸ ਤੋਂ ਪਹਿਲਾਂ ਮਈ ਮਹੀਨੇ ਦਾ ਮੀਂਹ ਪਿਛਲੇ 20 ਸਾਲ ਦੇ ਰਿਕਾਰਡ ਤੋੜ ਚੁੱਕਿਆ ਹੈ। ਲਗਾਤਾਰ ਮੀਂਹ ਪੈਣ ਕਾਰਨ ਪ੍ਰਦੇਸ਼ 'ਚ ਇਸ ਵਾਰ ਗਰਮੀ ਦਾ ਅਹਿਸਾਸ ਨਹੀਂ ਹੋ ਸਕਿਆ। ਅੱਜ ਵੀ ਪ੍ਰਦੇਸ਼ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਤੋਂ 1.8 ਡਿਗਰੀ ਘੱਟ ਹੈ।
ਜੀ-20 ਦੇ ਖੇਤੀਬਾੜੀ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਬੋਲੇ PM ਮੋਦੀ, ਕਿਹਾ- ਕੁਦਰਤੀ ਖੇਤੀ ਨੂੰ ਅਪਣਾ ਰਹੇ ਕਿਸਾਨ
NEXT STORY