ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ 'ਚ ਈਦ ਸ਼ਾਂਤੀਪੂਰਨ ਤਰੀਕੇ ਨਾਲ ਮਨਾਈ ਗਈ ਅਤੇ ਇਸ ਦੌਰਾਨ ਵੱਖ-ਵੱਖ ਮਸਜਿਦਾਂ 'ਚ ਲੋਕਾਂ ਨੇ ਨਮਾਜ਼ ਅਦਾ ਕਰ ਕੇ ਇਕ-ਦੂਜੇ ਨੂੰ ਵਧਾਈ ਦਿੱਤੀ। ਕਸ਼ਮੀਰ 'ਚ ਈਦ ਦੀ ਨਮਾਜ਼ ਲਈ ਵੱਡੀ ਗਿਣਤੀ 'ਚ ਲੋਕ ਹਜ਼ਰਤਬਲ ਮਸਜਿਦ ਪਹੁੰਚੇ। ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਅਤੇ ਉਮਰ ਅਬਦੁੱਲਾ ਨੇ ਵੀ ਇਸੇ ਮਸਜਿਦ 'ਚ ਈਦ ਦੀ ਨਮਾਜ਼ ਹੋਰ ਸਾਰੇ ਲੋਕਾਂ ਨਾਲ ਮਿਲ ਕੇ ਅਦਾ ਕੀਤੀ। ਰਮਜਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ 'ਤੇ ਮਨਾਇਆ ਜਾਣ ਵਾਲਾ ਈਦ ਉਲ ਫਿਤਰ ਦਾ ਤਿਉਹਾਰ ਕਸ਼ਮੀਰ 'ਚ 2 ਦਿਨ ਮਨਾਇਆ ਜਾਂਦਾ ਹੈ। ਇਸ ਦੌਰਾਨ 2 ਦਿਨ ਲੋਕ ਇਕ-ਦੂਜੇ ਦੇ ਘਰ ਜਾ ਕੇ ਈਦ ਦੀ ਮੁਬਾਰਕਬਾਦ ਦਿੰਦੇ ਹਨ। ਦੂਜੇ ਪਾਸੇ ਸ਼੍ਰੀਨਗਰ 'ਚ ਪ੍ਰਸ਼ਾਸਨ ਅਤੇ ਅੰਜੁਮਨ ਔਕਫ਼ ਜਾਮੀਆ ਮਸਜਿਦ ਦਰਮਿਆਨ ਵਿਵਾਦ ਕਾਰਨ ਜਾਮੀਆ ਮਸਜਿਦ ਅਤੇ ਈਦਗਾਹ 'ਚ ਈਦ ਦੀ ਨਮਾਜ਼ ਨਹੀਂ ਅਦਾ ਕੀਤੀ ਗਈ। ਇਸ ਕਾਰਨ ਲੋਕਾਂ ਨੇ ਪੁਰਾਣੇ ਸ਼ਹਿਰ 'ਚ ਨੇੜੇ ਦੀਆਂ ਮਸਜਿਦਾਂ 'ਚ ਨਮਾਜ਼ ਅਦਾ ਕੀਤੀ। ਇਹ ਲਗਾਤਾਰ ਤੀਜਾ ਸਾਲ ਹੈ, ਜਦੋਂ ਜਾਮੀਆ ਮਸਜਿਦ ਅਤੇ ਈਦਗਾਹ 'ਚ ਨਮਾਜ਼ ਅਦਾ ਨਹੀਂ ਕੀਤੀ ਗਈ।
ਕੋਰੋਨਾ ਕਾਰਨ ਇਨ੍ਹਾਂ ਮਸਜਿਦਾਂ 'ਚ ਪਿਛਲੇ 2 ਸਾਲਾਂ ਤੋਂ ਨਮਾਜ਼ ਨਹੀਂ ਪੜ੍ਹੀ ਜਾ ਸਕੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਈਦਗਾਹ ਨੂੰ ਸੁਰੱਖਿਆ ਫ਼ੋਰਸਾਂ ਨੇ ਚਾਰੇ ਪਾਸੇ ਪੂਰੀ ਤਰ੍ਹਾਂ ਨਾਲ ਘੇਰ ਰੱਖਿਆ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਈਦਗਾਹ 'ਚ ਨਮਾਜ਼ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਈਦਗਾਹ 'ਚ ਨਮਾਜ਼ ਦੇ ਸਮੇਂ ਨੂੰ ਲੈ ਕੇ ਜਾਮੀਆ ਮਸਜਿਦ ਦੀ ਪ੍ਰਬੰਧਨ ਸੰਸਥਾ ਅੰਜੁਮਨ ਔਕਫ਼ ਜਾਮੀਆ ਮਸਜਿਦ ਅਤੇ ਪ੍ਰਸ਼ਾਸਨ ਦਰਮਿਆਨ ਵਿਵਾਦ ਹੋਇਆ। ਪ੍ਰਸ਼ਾਸਨ 7 ਵਜੇ ਈਦ ਦੀ ਨਮਾਜ਼ ਕੀਤੇ ਜਾਣ ਦੀ ਗੱਲ ਕਹਿ ਰਿਹਾ ਸੀ, ਜਦੋਂ ਕਿ ਅੰਜੁਮਨ ਔਕਫ਼ 9 ਵਜੇ ਨਮਾਜ਼ ਅਦਾ ਕੀਤੇ ਜਾਣ ਨੂੰ ਲੈ ਕੇ ਅੜਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਾ ਹੈੱਡ ਕੁਆਰਟਰਾਂ ਅਤੇ ਸ਼ਹਿਰਾਂ 'ਚ ਲੋਕਾਂ ਨੇ ਇਕੱਠੇ ਮਿਲ ਕੇ ਨਮਾਜ਼ ਅਦਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਈਦ ਦੀ ਨਮਾਜ਼ ਤੋਂ ਬਾਅਦ ਪਥਰਾਅ ਦੀ ਘਟਨਾ ਹੋਈ ਪਰ ਸੁਰੱਖਿਆ ਫ਼ੋਰਸਾਂ ਨੇ ਜਲਦ ਹੀ ਸਥਿਤੀ ਨੂੰ ਕਾਬੂ 'ਚ ਲੈ ਲਿਆ।
PM ਮੋਦੀ ਅੱਜ ਡੈਨਮਾਰਕ 'ਚ, ਰਾਣੀ ਨਾਲ ਡਿਨਰ, ਨਾਰਡਿਕ ਦੇਸ਼ਾਂ ਨਾਲ ਮੀਟਿੰਗ, ਜਾਣੋ ਦੌਰੇ ਦੀ ਅਹਿਮੀਅਤ
NEXT STORY