ਪਣਜੀ (ਭਾਸ਼ਾ)- ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਦੇ 8 ਵਿਧਾਇਕ ਬਿਨਾਂ ਸ਼ਰਤ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਪ੍ਰਦੇਸ਼ ਭਾਜਪਾ ਪ੍ਰਧਾਨ ਸਦਨੰਤ ਸ਼ੇਤ ਤਨਵੜੇ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਾਵੰਤ ਨੇ ਕਿਹਾ ਕਿ 40 ਮੈਂਬਰੀ ਵਿਧਾਨ ਸਭਾ 'ਚ 8 ਨਵੇਂ ਲੋਕਾਂ ਨਾਲ ਭਾਜਪਾ ਦੀ ਗਿਣਤੀ 28 ਹੋ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਸਮੇਤ ਕਾਂਗਰਸ ਦੇ 11 'ਚੋਂ 8 ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ ਹਨ। ਸਾਵੰਤ ਨੇ ਕਿਹਾ,''ਅੱਜ ਦੇ ਵਿਕਾਸ ਨਾਲ, ਭਾਜਪਾ ਨੂੰ ਹੁਣ 33 ਵਿਧਾਇਕਾਂ (ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ 2 ਅਤੇ ਤਿੰਨ ਆਜ਼ਾਦ ਸਮੇਤ) ਦਾ ਸਮਰਥਨ ਪ੍ਰਾਪਤ ਹੈ। ਇਹ ਕਾਂਗਰਸ ਵਿਧਾਇਕ ਬਿਨਾਂ ਸ਼ਰਤ ਭਾਜਪਾ 'ਚ ਸ਼ਾਮਲ ਹੋ ਗਏ ਹਨ।''
ਸਾਵੰਤ ਨੇ ਤੰਜ ਕੱਸਦੇ ਹੋਏ ਕਿਹਾ ਕਿ 'ਕਾਂਗਰਸ ਛੱਡੋ ਯਾਤਰਾ' ਗੋਆ ਤੋਂ ਸ਼ੁਰੂ ਹੋਈ ਹੈ ਅਤੇ ਭਰੋਸਾ ਜਤਾਇਆ ਕਿ ਭਾਜਪਾ ਅਗਲੀਆਂ ਚੋਣਾਂ 'ਚ ਗੋਆ 'ਚ ਇਕ ਹੋਰ ਲੋਕ ਸਭਾ ਸੀਟ ਜਿੱਤੇਗੀ। ਉਨ੍ਹਾਂ ਕਿਹਾ,''2024 ਦੀਆਂ ਚੋਣਾਂ 'ਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਤੋਂ ਵੱਧ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਮੁੜ ਚੁਣੇ ਜਾਣਗੇ।''
ਅਹਿਮਦਾਬਾਦ ’ਚ ਨਿਰਮਾਣ ਅਧੀਨ ਇਮਾਰਤ ਦੀ ਲਿਫਟ ਡਿੱਗੀ, 8 ਮਜ਼ਦੂਰਾਂ ਦੀ ਮੌਤ
NEXT STORY