ਅਮਰੇਲੀ- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਇਕ ਪਿੰਡ 'ਚ ਮੰਗਲਵਾਤ ਦੇਰ ਰਾਤ ਕਰੀਬ ਢਾਈ ਵਜੇ ਟਰੱਕ ਦੇ ਬੇਕਾਬੂ ਹੋ ਕੇ ਇਕ ਝੌਂਪੜੀ 'ਚ ਵੜ ਗਿਆ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਝੌਂਪੜੀ 'ਚ ਮੌਜੂਦ ਸਾਰੇ ਲੋਕ ਸੌਂ ਰਹੇ ਸਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਮਰੇਲੀ ਦੇ ਪੁਲਸ ਸੁਪਰਡੈਂਟ ਨਿਰਲਿਪਤ ਰਾਏ ਨੇ ਦੱਸਿਆ ਕਿ ਮ੍ਰਿਤਕਾਂ 'ਚ 8 ਅਤੇ 13 ਸਾਲ ਦੇ 2 ਬੱਚੇ ਵੀ ਸ਼ਾਮਲ ਹਨ। ਬਧਾਦਾ ਪਿੰਡ 'ਚ ਹੋਏ ਹਾਦਸੇ 'ਚ 2 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ ਹਨ। ਵਾਹਨ ਚਲਾਉਂਦੇ ਸਮੇਂ ਨੀਂਦ ਆਉਣ ਨਾਲ ਟਰੱਕ ਚਲਾਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਸੀ ਅਤੇ ਟਰੱਕ ਸੜਕ ਕਿਨਾਰੇ ਬਣੀ ਇਕ ਝੌਂਪੜੀ 'ਚ ਜਾ ਵੜੀ। ਝੌਂਪੜੀ 'ਚ 10 ਲੋਕ ਸੌਂ ਰਹੇ ਸਨ।
ਇਹ ਵੀ ਪੜ੍ਹੋ : 9 ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਪਤਨੀ ਦਾ ਕਤਲ ਕਰ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ
ਉਨ੍ਹਾਂ ਦੱਸਿਆ ਕਿ ਟਰੱਕ ਰਾਜਕੋਟ ਤੋਂ ਅਮਰੇਲੀ ਜ਼ਿਲ੍ਹੇ ਦੇ ਜਾਫ਼ਰਾਬਾਦ ਜਾ ਰਿਹਾ ਸੀ। ਜ਼ਖਮੀ ਬੱਚਿਆਂ ਦੀ ਉਮਰ ਤਿੰਨ ਅਤੇ 7 ਸਾਲ ਹੈ, ਦੋਹਾਂ ਨੂੰ ਅਮਰੇਲੀ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪੂਜਾ ਬੇਨ ਸੋਲੰਕੀ (8), ਲਕਸ਼ਮੀ ਬੇਨ ਸੋਲੰਕੀ (30), ਸ਼ੁਕਨਬੇਨ ਸੋਲੰਕੀ (13), ਹੇਮਰਾਜ ਭਾਈ ਸੋਲੰਕੀ (37), ਨਰਸ਼ੀ ਭਾਈ ਸੰਖਲਾ (60), ਨਵਧਨ ਭਾਈ ਸੰਖਲਾ (65), ਵਿਰਾਮ ਭਾਈ ਰਾਠੌੜ (35) ਅਤੇ ਲਾਲਾ ਭਾਈ ਰਾਠੌੜ (20) ਦੇ ਤੌਰ 'ਤੇ ਹੋਈ ਹੈ।
ਇਹ ਵੀ ਪੜ੍ਹੋ : ਮਾਂ ਨੇ ਮੋਬਾਇਲ ’ਤੇ ਗੇਮ ਖੇਡਣ ਤੋਂ ਰੋਕਿਆ ਤਾਂ 13 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ
ਮੁੰਬਈ : 15 ਅਗਸਤ ਤੋਂ ਚੱਲਣਗੀਆਂ ਲੋਕਲ ਟਰੇਨਾਂ, ਸਿਰਫ ਇਹ ਲੋਕ ਹੀ ਕਰ ਸਕਣਗੇ ਸਫਰ
NEXT STORY