ਨਵੀਂ ਦਿੱਲੀ, (ਭਾਸ਼ਾ)– ਲੋਕ ਨਿਰਮਾਣ ਵਿਭਾਗ (ਪੀ. ਡਬਲਯੂ. ਡੀ.) ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਲਾਟ ਕੀਤੇ ਗਏ ਬੰਗਲਾ ਨੰ. 1, ਰਾਜ ਨਿਵਾਸ ਰੋਡ ’ਤੇ 59.40 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਵੱਖ-ਵੱਖ ਕੰਮ ਕਰੇਗਾ। ਇਕ ਹੁਕਮ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਹੁਕਮ ਵਿਚ ਕਿਹਾ ਗਿਆ ਹੈ ਕਿ ਬੰਗਲੇ ਵਿਚ ਬਿਜਲੀ ਤੇ ਸਿਵਲ ਸਬੰਧੀ ਕੰਮ ਕੀਤਾ ਜਾਵੇਗਾ। ਹੁਕਮ ਅਨੁਸਾਰ 7.7 ਲੱਖ ਰੁਪਏ ਦੀ ਲਾਗਤ ਨਾਲ 14 ਸਪਲਿਟ ਏਅਰ ਕੰਡੀਸ਼ਨਰ, 9.9 ਲੱਖ ਰੁਪਏ ਦੀ ਲਾਗਤ ਨਾਲ 5 ਐੱਲ. ਈ. ਡੀ. ਟੀ. ਵੀ. ਅਤੇ 1.8 ਲੱਖ ਰੁਪਏ ਦੀ ਲਾਗਤ ਨਾਲ ਰਿਮੋਟ ਕੰਟਰੋਲ ਵਾਲੇ 23 ਛੱਤ ਦੇ ਪੱਖੇ ਲਾਏ ਜਾਣਗੇ।
ਹੁਕਮ ਵਿਚ ਕਿਹਾ ਗਿਆ ਹੈ ਕਿ 5.74 ਲੱਖ ਰੁਪਏ ਦੀ ਲਾਗਤ ਨਾਲ 14 ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ ਅਤੇ ਰਿਹਾਇਸ਼ ’ਚ ਬਿਜਲੀ ਬੈਕਅੱਪ ਲਈ ਯੂ. ਪੀ. ਐੱਸ. ਸਿਸਟਮ ਵੀ ਹੋਵੇਗਾ। ਇਸ ਤੋਂ ਇਲਾਵਾ 91,000 ਰੁਪਏ ਦੇ 6 ਗੀਜ਼ਰ, 77,000 ਰੁਪਏ ਦੀ ਇਕ ਆਟੋਮੈਟਿਕ ਵਾਸ਼ਿੰਗ ਮਸ਼ੀਨ, 85,000 ਰੁਪਏ ਦੀ ਇਕ ਟੋਸਟ ਗ੍ਰਿਲ ਅਤੇ 60,000 ਰੁਪਏ ਦਾ ਇਕ ਡਿਸ਼ਵਾਸ਼ਰ ਸ਼ਾਮਲ ਹਨ। ਹੁਕਮ ਵਿਚ ਕਿਹਾ ਗਿਆ ਹੈ ਕਿ ਕੁਲ 1.8 ਲੱਖ ਰੁਪਏ ਦੀ ਲਾਗਤ ਨਾਲ 23 ਛੱਤ ਦੇ ਪੱਖੇ ਅਤੇ 6 ਲੱਖ ਰੁਪਏ ਦੀ ਲਾਗਤ ਨਾਲ 115 ਲੈਂਪ, ਹੈਂਗਿੰਗ ਲਾਈਟਾਂ ਤੇ 3 ਵੱਡੇ ਝੂਮਰ ਲਾਏ ਜਾਣਗੇ।
ਬੰਗਲੇ ’ਤੇ ਕੁਲ 59,40,170 ਰੁਪਏ ਖਰਚ ਕੀਤੇ ਜਾਣਗੇ। ਪੀ. ਡਬਲਯੂ. ਡੀ. ਅਧਿਕਾਰੀਆਂ ਅਨੁਸਾਰ 4 ਕਮਰਿਆਂ ਵਾਲੀ ਰਿਹਾਇਸ਼ ’ਚ ਮੁਰੰਮਤ ਤੇ ਨਵੀਨੀਕਰਨ ਦਾ ਕੰਮ ਜਾਰੀ ਹੈ। ਇਸ ਤੋਂ ਪਹਿਲਾਂ ਬੰਗਲੇ ਵਿਚ ਉਪ-ਰਾਜਪਾਲ ਸਕੱਤਰੇਤ ਦੇ ਅਧਿਕਾਰੀ ਰਹਿੰਦੇ ਸਨ। ਇਸੇ ਰੋਡ ’ਤੇ ਬੰਗਲਾ ਨੰ. 2 ਦੀ ਵਰਤੋਂ ਮੁੱਖ ਮੰਤਰੀ ਦੇ ਕੈਂਪ ਦਫਤਰ ਵਜੋਂ ਕੀਤੀ ਜਾ ਸਕਦੀ ਹੈ।
ਕਿਸ਼ਤਵਾੜ 'ਚ ਮੁਕਾਬਲਾ, ਸੁਰੱਖਿਆ ਬਲਾਂ ਦੀ ਘੇਰਾਬੰਦੀ 'ਚ ਫਸੇ 2 ਤੋਂ 3 ਅੱਤਵਾਦੀ
NEXT STORY