ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਐੱਮ.ਐੱਨ.ਐੱਸ.) ਦੇ ਇਕ ਨੇਤਾ ਵੱਲੋਂ ਗੇਮਿੰਗ ਜ਼ੋਨ ਦੇ ਕਰਮਚਾਰੀ ਨੂੰ ਥੱਪੜ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਮੰਗਲਵਾਰ ਦੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਕਾਰਨ ਉਹ ਸ਼ਿਕਾਇਤਾਂ ਹਨ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਬੱਚੇ ਅਕਸਰ ਸਕੂਲ ਜਾਣ ਦੀ ਬਜਾਏ ਕਲਿਆਣ ਸ਼ਹਿਰ ਵਿਚ ਸਥਿਤ ਇਸ ਗੇਮਿੰਗ ਜ਼ੋਨ ਵਿਚ ਆਉਂਦੇ ਹਨ ਅਤੇ ਇਸ ਲਈ ਘਰੋਂ ਪੈਸੇ ਚੋਰੀ ਕਰਦੇ ਹਨ।
ਵਾਇਰਲ ਵੀਡੀਓ ਵਿਚ ਗੇਮਿੰਗ ਜ਼ੋਨ ਵਿਚ ਸਕੂਲ ਡਰੈੱਸ ਪਹਿਨੇ ਵਿਦਿਆਰਥੀਆਂ ਦੀ ਮੌਜੂਦਗੀ ਨੂੰ ਲੈ ਕੇ ਮਨਸੇ ਦੀ ਕਲਿਆਣ ਇਕਾਈ ਦੇ ਪ੍ਰਧਾਨ ਉਲਹਾਸ ਭੋਇਰ ਕਰਮਚਾਰੀਆਂ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਗੇਮਿੰਗ ਜ਼ੋਨ ’ਤੇ ਦੋਸ਼ ਲਾਇਆ ਕਿ ਨਾਬਾਲਗਾਂ ਨੂੰ ਸਕੂਲ ਛੱਡ ਕੇ ਇੱਥੇ ਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਦੋਂ ਗੇਮਿੰਗ ਜ਼ੋਨ ਦੇ ਕਰਮਚਾਰੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਇੱਥੇ ਕੌਣ ਆਉਂਦਾ ਹੈ ਅਤੇ ਕੌਣ ਜਾਂਦਾ ਹੈ ਤਾਂ ਭੋਇਰ ਨੇ ਉਸ ਨੂੰ ਥੱਪੜ ਮਾਰ ਦਿੱਤਾ।
ਜ਼ਬਰਦਸਤੀ ਖੇਤ 'ਚ ਘਸੀਟ ਕੇ ਲੈ ਗਏ ਦੋ ਦਰਿੰਦੇ, ਫਿਰ ਨਾਬਾਲਗਾ ਨਾਲ ਵਾਰੀ-ਵਾਰੀ...
NEXT STORY