ਨਵੀਂ ਦਿੱਲੀ : ਖ਼ਰਾਬ ਮੌਸਮ ਦੇ ਕਾਰਨ ਬੁੱਧਵਾਰ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ 'ਤੇ ਘੱਟੋ-ਘੱਟ ਪੰਜ ਉਡਾਣਾਂ ਨੂੰ ਮੋੜ ਦਿੱਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਇੱਕ ਅਧਿਕਾਰੀ ਨੇ ਦੱਸਿਆ ਕਿ ਪੈ ਰਹੇ ਮੀਂਹ ਅਤੇ ਖ਼ਰਾਬ ਹੋਏ ਮੌਸਮ ਕਾਰਨ ਇੰਡੀਗੋ ਅਤੇ ਏਅਰ ਇੰਡੀਆ ਦੀਆਂ ਦੋ-ਦੋ ਉਡਾਣਾਂ ਨੂੰ ਜੈਪੁਰ ਭੇਜਿਆ ਗਿਆ ਹੈ, ਜਦੋਂ ਕਿ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅੰਮ੍ਰਿਤਸਰ ਭੇਜਿਆ ਗਿਆ ਹੈ। ਏਅਰ ਇੰਡੀਆ ਨੇ ਦੁਪਹਿਰ 1.44 ਵਜੇ 'X' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਦਿੱਲੀ ਵਿੱਚ ਉਡਾਣ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ - ਸਪ੍ਰਾਉਟ ਸਲਾਦ, ਗਰਿੱਲਡ ਚਿਕਨ, ਮੱਛੀ, ਇਡਲੀ, ਖੀਰ...! ਸੰਸਦ ਮੈਂਬਰ ਖਾਣਗੇ ਹੁਣ ਇਹ ਖਾਣਾ
ਏਅਰਲਾਈਨ ਇੰਡੀਗੋ ਨੇ 'X' 'ਤੇ ਦੁਪਹਿਰ 2.17 ਵਜੇ ਇੱਕ ਪੋਸਟ ਵਿੱਚ ਕਿਹਾ ਕਿ ਅੱਜ ਦਿੱਲੀ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਹਾਲਾਂਕਿ ਸਾਡਾ ਸੰਚਾਲਨ ਇਸ ਸਮੇਂ ਨਿਰਧਾਰਿਤ ਸਮੇਂ ਦੇ ਅਨੁਸਾਰ ਚੱਲ ਰਿਹਾ ਹੈ। ਇਸ ਤੋਂ ਬਾਅਦ ਸ਼ਾਇਦ ਮੌਸਮ ਕਾਰਨ ਉਡਾਣਾਂ ਵਿਚ ਦੇਰੀ ਹੋਣ ਦੀ ਉਮੀਦ ਹੈ। ਇਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਰਾਸ਼ਟਰੀ ਰਾਜਧਾਨੀ ਵਿੱਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (IGIA) ਦੇਸ਼ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ। ਇਸ ਹਵਾਈ ਅੱਡੇ 'ਤੇ ਰੋਜ਼ਾਨਾ ਲਗਭਗ 1,300 ਉਡਾਣਾਂ ਦਾ ਸੰਚਾਲਨ ਹੁੰਦਾ ਹੈ।
ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਤਲੇ ਦਿਖਣ ਦੇ ਚਾਅ ਨੇ ਲੈ ਲਈ ਜਾਨ! ਮੋਟਾਪਾ ਘੱਟ ਕਰਵਾਉਣ ਲਿਆ ਸੀ 3.7 ਲੱਖ ਦਾ ਪੈਕੇਜ ਪਰ...
NEXT STORY