ਗਵਾਲੀਅਰ- ਇਥੇ ਦੋ ਭੈਣਾਂ 'ਚ ਹੋਇਆ ਮਾਮੂਲੀ ਝਗੜਾ ਇੰਨਾ ਵੱਧ ਗਿਆ ਕਿ ਛੋਟੀ ਨੇ ਵੱਡੀ 'ਤੇ ਹੱਥ ਤੱਕ ਚੁੱਕ ਲਿਆ। ਛੋਟੀ ਵਲੋਂ ਹੱਥ ਚੁੱਕਣਾ ਵੱਡੀ ਨੂੰ ਨਾਗਵਾਰ ਗੁਜ਼ਰਿਆ ਤਾਂ ਉਸ ਨੇ ਚਾਕੂਆਂ ਨਾਲ ਤਿੱਖੇ ਵਾਰ ਕਰਕੇ ਛੋਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮਾਮਲੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੇ ਨਾਲ ਹੀ ਛੋਟੀ ਭੈਣ ਦੀ ਲਾਸ਼ ਨੂੰ ਗਾਇਬ ਹੀ ਕਰ ਦਿੱਤਾ। ਜ਼ਖਮੀ ਹੋਈ ਵੱਡੀ ਭੈਣ ਨੂੰ ਹਸਪਤਾਲ ਲਿਜਾਇਆ ਗਿਆ। ਇਥੇ ਦੋ ਦਿਨ ਬਾਅਦ ਹੋਸ਼ 'ਚ ਆਈ ਤਾਂ ਉਸ ਨੇ ਸਭ ਕੁਝ ਸੱਚ ਦੱਸ ਦਿੱਤਾ। ਉਸ ਨੇ ਦੱਸਿਆ ਕਿ ਉਸ ਨੇ ਡਾਂਸ ਕਰਨ ਲਈ ਆਪਣੀ ਮਾਂ ਦੀ ਸਾੜੀ ਪਹਿਨ ਰਹੀ 14 ਸਾਲ ਦੀ ਛੋਟੀ ਭੈਣ ਨੂੰ ਰੋਕਿਆ ਸੀ ਪਰ ਜਦੋਂ ਉਹ ਨਹੀਂ ਮੰਨੀ ਤਾਂ ਉਸ ਨੇ ਗੁੱਸੇ ਆ ਕੇ ਉਸ ਦੇ ਚਾਕੂਆਂ ਨਾਲ 16 ਵਾਰੀ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜ਼ਿਕਰਯੋਗ ਹੈ ਇਹ ਹੈ ਭਿਆਨਕ ਵਾਰਦਾਤ ਮੁਰੈਨਾ ਜ਼ਿਲੇ ਦੀ ਹੈ। ਮੁਰੈਨਾ ਜ਼ਿਲੇ ਦੇ ਨੂਰਾਬਾਦ ਕਸਬੇ ਦੇ ਇਕ ਪਰਿਵਾਰ ਦਾ ਮੁਖੀਆ ਰਮੇਸ਼ ਕੁਮਾਰ ਗੁਜਰਾਤ ਦੇ ਭੁੱਜ 'ਚ ਇਕ ਕੰਪਨੀ ਵਿਚ ਸਕਿਓਰਿਟੀ ਗਾਰਡ ਹੈ। ਉਹ ਅਤੇ ਉਸ ਦੀ ਪਤਨੀ ਅਨੀਤਾ ਆਪਣੀਆਂ ਦੋ ਬੇਟੀਆਂ ਰੂਪਾ (17) ਅਤੇ ਸੰਧਿਆ (14) (ਬਦਲੇ ਹੋਏ ਨਾਂ) ਦੇ ਨਾਲ ਰਹਿੰਦੇ ਹਨ। 30 ਸਤੰਬਰ ਦੇ ਦਿਨ ਸੁਨੀਤਾ ਖੇਤ 'ਚ ਬਾਜਰੇ ਦੀ ਫਸਲ ਵੱਢਣ ਗਈ ਸੀ। ਇਸੇ ਦੌਰਾਨ ਰੂਪਾ ਅਤੇ ਸੰਧਿਆ 'ਚ ਸਾੜੀ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਛੋਟੀ ਭੈਣ ਨੇ ਵੱਡੀ 'ਤੇ ਹੱਥ ਚੁੱਕ ਲਿਆ ਅਤੇ ਫਿਰ ਵੱਡੀ ਭੈਣ ਨੇ ਪਹਿਲਾਂ ਤਾਂ ਛੋਟੀ ਭੈਣ ਦੀ ਜਮ ਕੇ ਕੁੱਟਮਾਰ ਕੀਤੀ ਪਰ ਉਸ ਤੋਂ ਬਾਅਦ ਵੀ ਜਦੋਂ ਉਸ ਦਾ ਗੁੱਸਾ ਠੰਡਾ ਨਾ ਹੋਇਆ ਤਾਂ ਉਸ ਨੇ ਤੇਜ਼ਧਾਰ ਚਾਕੂ ਨਾਲ ਸੰਧਿਆ 'ਤੇ 16 ਵਾਰ ਕੀਤੇ, ਜਿਸ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚੀਕਾਂ ਸੁਣ ਗੁਆਂਢੀ ਜਦੋਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਸੰਧਿਆ ਮ੍ਰਿਤਕ ਮਿਲੀ। ਉਸ ਦੇ ਕੋਲ ਹੀ ਰੂਪਾ ਅਚੇਤ ਹਾਲਤ 'ਚ ਪਈ ਸੀ। ਪਹਿਲਾਂ ਤਾਂ ਰੂਪਾ ਨੂੰ ਨੂਰਾਬਾਦ ਹਸਪਤਾਲ ਲਿਜਾਇਆ ਗਿਆ ਪਰ ਬਾਅਦ 'ਚ ਉਸ ਨੂੰ ਮੁਰੈਨਾ ਦੇ ਜ਼ਿਲਾ ਹਸਪਤਾਲ 'ਚ ਪਹੁੰਚਾਇਆ ਗਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਤੜਫਦੀ ਰਹੀ ਮਾਸੂਮ, ਨਹੀਂ ਪਿਘਲਿਆ ਡਾਕਟਰਾਂ ਦਾ ਦਿਲ!
NEXT STORY