ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) 'ਚ ਚੋਣਾਂ ਦੀ ਕਵਾਇਦ ਨੂੰ ਅਸਲੀਅਤ ਲੁਕਾਉਣ ਦੀ ਕੋਸ਼ਿਸ਼ ਦੱਸਦਿਆਂ ਕਿਹਾ ਹੈ ਕਿ ਉੱਥੇ ਲੋਕਾਂ ਦੇ ਅਸੰਤੋਸ਼ ਦਾ ਜਵਾਬ ਗੋਲੀ ਅਤੇ ਦਮਨ ਨਾਲ ਦਿੱਤਾ ਜਾ ਰਿਹਾ ਹੈ ਅਤੇ ਵਿਸ਼ਵ ਭਾਈਚਾਰੇ ਨੂੰ ਉਸ ਨੂੰ ਇਸ ਜ਼ਬਰ ਲਈ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਮੰਗਲਵਾਰ ਨੂੰ ਇੱਥੇ ਮੀਡੀਆ ਬ੍ਰੀਫਿੰਗ ਵਿਚ ਇਸ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਕਿਸਤਾਨ ਖੋਖਲੀਆਂ ਅਤੇ ਦਿਖਾਵਟੀ ਚੋਣਾਂ ਨਾਲ ਆਪਣੀਆਂ ਕਰਤੂਤਾਂ ਨੂੰ ਕਾਨੂੰਨੀ ਰੂਪ ਦੇਣਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਪੀ.ਓ.ਕੇ. ਵਿਚ ਇਹ ਤਥਾਕਥਿਤ ਚੋਣਾਂ ਪੂਰੀ ਤਰ੍ਹਾਂ ਇਕ ਦਿਖਾਵਾ ਹਨ। ਅਸਲ ਸਥਿਤੀ ਤਾਂ ਉੱਥੇ ਹੋ ਰਹੇ ਵਿਰੋਧ-ਪ੍ਰਦਰਸ਼ਨਾਂ ਅਤੇ ਪਾਕਿਸਤਾਨੀ ਫੌਜ ਦੁਆਰਾ ਕੀਤੀਆਂ ਜਾ ਰਹੀਆਂ ਬੇਰਹਿਮ ਹੱਤਿਆਵਾਂ ਤੋਂ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਦੀ ਖੋਖਲੀ ਕਵਾਇਦ ਅਸਲੀਅਤ ਨੂੰ ਲੁਕੋ ਨਹੀਂ ਸਕਦੀ। ਇਸ ਸਾਲ ਜੂਨ ਤੋਂ ਉੱਥੇ ਜੋ ਪ੍ਰਦਰਸ਼ਨ ਹੋ ਰਹੇ ਹਨ, ਉਨ੍ਹਾਂ ਵਿਚ ਘੱਟੋ-ਘੱਟ 90 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਟਨਾ 'ਚ ਪੇਪਰ ਲੀਕ ਨੂੰ ਲੈ ਕੇ ਮੁੜ ਹੋਇਆ ਵਿਰੋਧ ਪ੍ਰਦਰਸ਼ਨ ! ਵਿਦਿਆਰਥੀਆਂ ਨੇ CM ਦੀ ਰਿਹਾਇਸ਼ ਵੱਲ ਕੀਤਾ ਮਾਰਚ
NEXT STORY