ਚੇਨਈ– ਕੋਰੋਨਾ ਨਾਲ ਜੰਗ ਲਈ ਲਾਕਡਾਊਨ ਚੱਲ ਰਿਹਾ ਹੈ ਅਤੇ ਇਸ ਵਿਚ ਕੁਝ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ, ਜੋ ਦੇਰ ਤੱਕ ਯਾਦ ਰਹਿਣਗੀਆਂ। ਤਾਮਿਲਨਾਡੂ ਦੇ ਬਜ਼ੁਰਗ ਦਿਹਾੜੀਦਾਰ ਮਜ਼ਦੂਰ ਦੀ ਕਹਾਣੀ ਨੂੰ ਦਿਲ ਨੂੰ ਛੂਹਣ ਵਾਲੀ ਹੈ। 65 ਸਾਲ ਦੇ ਅਰੀਵਾਝਗਨ ਕੁੰਭਾਕੋਨਾ ਜ਼ਿਲੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ 60 ਸਾਲਾ ਮੰਜੁਲਾ ਕੈਂਸਰ ਦੀ ਮਰੀਜ਼ ਹੈ। ਮੰਜੁਲਾ ਦੀ ਕੀਮੋਥੈਰੇਪੀ ਨਿਰਧਾਰਿਤ ਸੀ ਪਰ ਅਰੀਵਾਝਗਨ ਕੋਲ ਪਤਨੀ ਨੂੰ ਪੁੱਡੂਚੇਰੀ ਹਸਪਤਾਲ ਲਿਜਾਣ ਲਈ ਕੋਈ ਸਾਧਨ ਉਪਲਬਧ ਨਹੀਂ ਸੀ। ਅਰੀਵਾਝਗਨ ਨੇ ਪਤਨੀ ਨਾਲ 130 ਕਿਲੋਮੀਟਰ ਦਾ ਸਫਰ ਸਾਈਕਲ ’ਤੇ ਹੀ ਤੈਅ ਕਰਨ ਦਾ ਫੈਸਲਾ ਕੀਤਾ। ਅਰੀਵਾਝਗਨ ਨੇ ਸਾਈਕਲ ਨਾਲ ਇਹ ਸਫਰ ਸ਼ੁਰੂ ਕੀਤਾ। ਉਨ੍ਹਾਂ ਨੇ ਪਤਨੀ ਨੂੰ ਸਾਈਕਲ ਦੇ ਕੈਰੀਅਰ ’ਤੇ ਬਿਠਾ ਕੇ ਆਪਣੇ ਨਾਲ ਬੰਨ੍ਹ ਲਿਆ। ਅਰੀਵਾਝਗਨ ਨੇ ਅਜਿਹਾ ਇਸ ਲਈ ਕੀਤਾ ਕਿ ਅਜਿਹਾ ਸਾਈਕਲ ਤੇਜ਼ ਚਲਾਉਣ ਨਾਲ ਪਤਨੀ ਡਿੱਗ ਨਾ ਜਾਵੇ। ਅਰੀਵਾਝਗਨ ਅਤੇ ਮੰਜੁਲਾ ਸਵੇਰੇ ਪੌਣੇ 5 ਵਜੇ ਚੱਲੇ ਅਤੇ ਰਾਤ 10.15 ਵਜੇ ਪੁੱਡੂਚੇਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸਿਰਫ 2 ਘੰਟਿਆਂ ਦਾ ਬ੍ਰੇਕ ਲਿਆ।
ਸਾਈਕਲ ’ਤੇ ਇੰਨਾ ਲੰਬਾ ਸਫਰ ਕਰਨ ਤੋਂ ਬਾਅਦ ਬਜ਼ੁਰਗ ਜੋੜੇ ਨੂੰ ਹਸਪਤਾਲ ਪਹੁੰਚਣ ’ਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਪਤਾ ਲੱਗਾ ਕਿ ਕੋਵਿਡ-19 ਦੀ ਵਜ੍ਹਾ ਨਾਲ ਹਸਪਤਾਲ ਦੀ ਓ. ਪੀ. ਡੀ. ਅਤੇ ਕੈਂਸਰ ਸੈਂਟਰ ਬੰਦ ਕਰ ਦਿੱਤੇ ਗਏ ਹਨ ਪਰ ਜਦੋਂ ਹਸਪਤਾਲ ਦੇ ਅਧਿਕਾਰੀਆਂ ਨੂੰ ਬਜ਼ੁਰਗ ਜੋੜੇ ਦੀ ਕਹਾਣੀ ਪਤਾ ਲੱਗੀ ਤਾਂ ਡਾਕਟਰਾਂ ਨੇ ਮੰਜੁਲਾ ਦੀ ਕੀਮੋਥੈਰੇਪੀ ਕੀਤੀ ਅਤੇ ਆਪਣੇ ਕੋਲੋਂ ਪੈਸੇ ਇਕੱਠੇ ਕਰ ਕੇ ਉਸਨੂੰ ਦਿੱਤੇ ਅਤੇ ਨਾਲ ਹੀ ਉਸਨੂੰ ਇਕ ਮਹੀਨੇ ਦੀ ਦਵਾਈ ਵੀ ਦਿੱਤੀ।
ਭਾਰਤ-ਬੰਗਲਾਦੇਸ਼ ਸਰਹੱਦ ਕੋਲ ਇਕ ਟਾਪੂ ’ਤੇ 2 ਅਪ੍ਰੈਲ ਤੋਂ ਫਸੀ ਹੈ ਮਾਨਸਿਕ ਤੌਰ ’ਤੇ ਕਮਜ਼ੋਰ ਔਰਤ
NEXT STORY