ਮੁਜ਼ੱਫਰਪੁਰ - ਬਿਹਾਰ 'ਚ ਮੁਜ਼ੱਫਰਪੁਰ ਜ਼ਿਲੇ ਦੇ ਮੀਨਾਪੁਰ ਥਾਣੇ ਅਧੀਨ ਆਉਂਦੇ ਇਲਾਕੇ 'ਚ ਡਾਇਣ ਦੱਸ ਕੇ ਭਤੀਜੇ ਨੇ ਆਪਣੀ ਬਜ਼ੁਰਗ ਚਾਚੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਭਟੌਲੀਆ ਪਿੰਡ ਨਿਵਾਸੀ ਤਾਰਕੇਸ਼ਵਰ ਰਾਣਾ ਉਰਫ ਬੁੱਚੀ ਨੇ ਕਲ ਦੇਰ ਰਾਤ ਡਾਇਣ ਹੋਣ ਦੇ ਸ਼ੱਕ 'ਚ ਆਪਣੀ ਵਿਧਵਾ ਚਾਚੀ ਰਾਮ ਲਖਨ ਦੇਵੀ (70) ਦਾ ਗਲਾ ਦਬਾ ਦਿੱਤਾ ਅਤੇ ਬਾਅਦ ਵਿਚ ਚਾਕੂ ਨਾਲ ਵੀ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਤ ਹੋ ਗਈ। ਤਾਰਕੇਸ਼ਵਰ ਦੇ ਪਰਿਵਾਰ 'ਚ ਇਕ ਬੱਚੇ ਦੇ ਬੀਮਾਰ ਹੋਣ 'ਤੇ ਉਸ ਨੂੰ ਸ਼ੱਕ ਹੋ ਰਿਹਾ ਸੀ ਕਿ ਸ਼ਾਇਦ ਉਸ ਦੀ ਚਾਚੀ ਡਾਇਣ ਹੈ। ਇਸੇ ਕਾਰਨ ਬੱਚਾ ਬੀਮਾਰ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਬਲਿਊ ਵ੍ਹੇਲ ਚੈਲੇਂਜ ਲਈ ਸੁਸਾਈਡ ਕਰਨ ਜਾ ਰਹੀ ਸੀ ਲੜਕੀ, ਵਟਸਐੱਪ ਨੇ ਬਚਾਈ ਜਾਨ
NEXT STORY