ਨੈਸ਼ਨਲ ਡੈਸਕ- ਦੇਸ਼ ਦੇ ਕਈ ਸੂਬਿਆਂ ’ਚ ਇਨ੍ਹੀਂ ਦਿਨੀਂ ਭਿਆਨਕ ਗਰਮੀ ਪੈ ਰਹੀ ਹੈ। ਕਈ ਥਾਈਂ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ ਹੈ, ਅਜਿਹੇ ’ਚ ਲੋਕ ਗਰਮੀ ਤੋਂ ਬੇਹਾਲ ਹਨ। ਇਸ ਤਪਦੀ ਗਰਮੀ ਵਿਚਾਲੇ ਇਕ ਬਜ਼ੁਰਗ ਲਈ ਇਕ ਮਹਿਲਾ ਕਾਂਸਟੇਬਲ ਮਸੀਹਾ ਬਣ ਕੇ ਆਈ। ਸੋਸ਼ਲ ਮੀਡੀਆ ’ਤੇ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਵੇਖ ਕੇ ਲੋਕ ਮਹਿਲਾ ਕਾਂਸਟੇਬਲ ਨੂੰ ਸੈਲਿਊਟ ਕਰ ਰਹੇ ਹਨ। ਇਸ ਤਸਵੀਰ ’ਚ ਮਹਿਲਾ ਕਾਂਸਟੇਬਲ ਇਕ ਬਜ਼ੁਰਗ ਬੀਬੀ ਨੂੰ ਆਪਣੀ ਪਿੱਠ ’ਤੇ ਚੁੱਕ ਕੇ ਤਪਦੀ ਧੁੱਪ ’ਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ, ਜਾਇਦਾਦ ਤੋਂ ਵਾਂਝਾ ਕਰਨਾ ਸੰਵਿਧਾਨ ਦੀ ਉਲੰਘਣਾ: SC
ਟਵਿੱਟਰ ’ਤੇ IAS ਅਧਿਕਾਰੀ ਅਵਨੀਸ਼ ਸ਼ਰਨ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਇਕ ਮਹਿਲਾ ਕਾਂਸਟੇਬਲ ਇਕ ਬਜ਼ੁਰਗ ਬੀਬੀ ਨੂੰ ਆਪਣੇ ਪਿੱਠ ’ਤੇ ਚੁੱਕ ਕੇ ਤਪਦੀ ਧੁੱਪ ’ਚ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਕਾਂਸਟੇਬਲ ਕਰੀਬ 5 ਕਿਲੋਮੀਟਰ ਤੱਕ ਬਜ਼ੁਰਗ ਨੂੰ ਪਿੱਠ ’ਤੇ ਚੁੱਕ ਕੇ ਚੱਲੀ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ਤੱਕ ਪਹੁੰਚਾਇਆ। ਤਸਵੀਰ ਸ਼ੇਅਰ ਕਰਦੇ ਹੋਏ IAS ਅਧਿਕਾਰੀ ਨੇ ਲਿਖਿਆ, ‘‘ਗੁਜਰਾਤ ਦੀ ਇਕ ਮਹਿਲਾ ਕਾਂਸਟੇਬਲ ਵਰਸ਼ਾ ਪਰਮਾਰ ਨੇ ਕੱਛ ’ਚ 86 ਸਾਲਾ ਬਜ਼ੁਰਗ ਬੀਬੀ ਨੂੰ ਸਿਹਤ ਸਬੰਧੀ ਪਰੇਸ਼ਾਨੀ ਹੋਣ ਕਾਰਨ ਪਿੱਠ ’ਤੇ ਚੁੱਕਿਆ ਅਤੇ ਤਪਦੇ ਖੇਤਰ ’ਚ 5 ਕਿਲੋਮੀਟਰ ਚੱਲ ਕੇ ਸੁਰੱਖਿਅਤ ਥਾਂ ਤੱਕ ਪਹੁੰਚਾਇਆ।’’ ਮਹਿਲਾ ਪੁਲਸ ਕਾਂਸਟੇਬਲ ਦੀ ਇਹ ਤਸਵੀਰ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ।
ਇਹ ਵੀ ਪੜ੍ਹੋ: ਰੈਸਟੋਰੈਂਟ ’ਚ ਬਾਊਂਸਰਾਂ ਵਲੋਂ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪਤਨੀ ਦਾ ਰੋ-ਰੋ ਬੁਰਾ ਹਾਲ
ਲੋਕ ਮਹਿਲਾ ਕਰਮੀ ਵਰਸ਼ਾ ਦੀ ਖੂਬ ਤਾਰੀਫ਼ ਕਰ ਰਹੇ ਹਨ। ਦੱਸ ਦੇਈਏ ਕਿ ਪੁਲਸ ਮੁਲਾਜ਼ਮਾਂ ਦੀ ਆਮ ਨਾਗਰਿਕਾਂ ਦੀ ਮਦਦ ਕਰਨ ਵਾਲੇ ਅਜਿਹੇ ਕਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਮੌਜੂਦ ਹਨ। ਜੰਮੂ-ਕਸ਼ਮੀਰ ’ਚ ਜਿੱਥੇ ਫ਼ੌਜ ਦੇ ਜਵਾਨ ਭਾਰੀ ਬਰਫ਼ਬਾਰੀ ਦਰਮਿਆਨ ਲੋਕਾਂ ਨੂੰ ਬਚਾਉਣ ਪਹੁੰਚ ਜਾਂਦੇ ਹਨ, ਉੱਥੇ ਹੀ ਉਹ ਕਿਸੇ ਵੀ ਮੁਸ਼ਕਲ ਘੜੀ ’ਚ ਲੋਕਾਂ ਦੀ ਮਦਦ ਨੂੰ ਮੌਜੂਦ ਰਹਿੰਦੇ ਹਨ।
ਇਹ ਵੀ ਪੜ੍ਹੋ: ਜਾਣੋ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਕੀ ਬੋਲੇ PM ਮੋਦੀ
ਭਾਜਪਾ ਨੇਤਰੀ ਸ਼ਵੇਤਾ ਸਿੰਘ ਨੇ ਆਪਣੇ ਕਮਰੇ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕਤਲ ਦਾ ਖਦਸ਼ਾ
NEXT STORY