ਨਬਰੰਗਪੁਰ (ਏਜੰਸੀ)- ਓਡੀਸ਼ਾ 'ਚ ਇਕ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ 70 ਸਾਲਾ ਬਜ਼ੁਰਗ ਔਰਤ ਨੂੰ ਆਪਣੀ ਪੈਨਸ਼ਨ ਲੈਣ ਲਈ ਇਕ ਬੈਂਕ 'ਚ ਰੁਕਣ ਤੋਂ ਪਹਿਲਾਂ ਕਈ ਕਿਲੋਮੀਟਰ ਤੱਕ ਨੰਗੇ ਪੈਰ ਯਾਤਰਾ ਕਰਦੇ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਇਕ ਵੀਡੀਓ ਅਨੁਸਾਰ, ਕਮਜ਼ੋਰ ਔਰਤ ਨੂੰ ਭਿਆਨਕ ਗਰਮੀ 'ਚ ਟੁੱਟੀ ਕੁਰਸੀ ਦੇ ਸਹਾਰੇ ਨੰਗੇ ਪੈਰ ਤੁਰਦੇ ਦੇਖਿਆ ਗਿਆ। ਇਹ ਘਟਨਾ 17 ਅਪ੍ਰੈਲ ਨੂੰ ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਦੇ ਝਰੀਆਗਾਂਵ ਬਲਾਕ 'ਚ ਵਾਪਰੀ ਸੀ। ਬਜ਼ੁਰਗ ਔਰਤ ਸੂਰੀਆ ਹਰਿਜਨ ਇਕ ਬੇਸਹਾਰਾ ਘਰ ਤੋਂ ਆਉਂਦੀ ਹੈ। ਉਸ ਦਾ ਵੱਡਾ ਪੁੱਤ ਦੂਜੇ ਰਾਜ 'ਚ ਪ੍ਰਵਾਸੀ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਹ ਆਪਣੇ ਛੋਟੇ ਪੁੱਤ ਦੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਉਹ ਦੂਜੇ ਲੋਕਾਂ ਦੇ ਪਸ਼ੂ ਚਰਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਪਰਿਵਾਰ ਕੋਲ ਹੱਲ ਵਾਹੁਣ ਲਈ ਜ਼ਮੀਨ ਨਹੀਂ ਹੈ ਅਤੇ ਉਹ ਝੌੰਪੜੀ 'ਚ ਰਹਿੰਦੇ ਹਨ।
ਬਜ਼ੁਰਗ ਔਰਤ ਪੈਨਸ਼ਨ ਲੈਣ ਲਈ ਬੈਂਕ ਗਈ ਪਰ ਉਸ ਨੂੰ ਦੱਸਿਆ ਕਿ ਉਸ ਦਾ ਅੰਗੂਠਾ ਰਿਕਾਰਡ ਨਾਲ ਮੇਲ ਨਹੀਂ ਖਾਂਦਾ ਅਤੇ ਮਜ਼ਬੂਰਨ ਘਰ ਆਉਣਾ ਪਿਆ। ਉੱਥੇ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਔਰਤ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦੀ ਕਲਾਸ ਲਗਾਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਭਾਰਤੀ ਸਟੇਟ ਬੈਂਕ ਦੇ ਪ੍ਰਬੰਧਕ ਨੇ ਇਸ ਮਾਮਲੇ 'ਚ ਜਵਾਬ ਦਿੱਤਾ ਹੈ ਪਰ ਫਿਰ ਵੀ ਉਹ ਵਿੱਤੀ ਸੇਵਾ ਵਿਭਾਗ ਅਤੇ ਐੱਸ.ਬੀ.ਆਈ. ਤੋਂ ਅਜਿਹੇ ਮਾਮਲਿਆਂ 'ਚ ਤੁਰੰਤ ਨੋਟਿਸ ਲੈਣ ਅਤੇ ਮਨੁੱਖੀ ਰੂਪ ਨਾਲ ਕੰਮ ਕਰਨ ਦੀ ਉਮੀਦ ਕਰਦੀ ਹਾਂ।'' ਉਨ੍ਹਾਂ ਪੁੱਛਿਆ ਕਿ ਕੀ ਉਸ ਖੇਤਰ 'ਚ ਬੈਂਕ ਮਿੱਤਰ ਨਹੀਂ ਹੈ?
ਇਸ ਘਟਨਾ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਬੈਂਕ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਉਂਗਲੀ ਟੁੱਟਣ ਕਾਰਨ ਉਨ੍ਹਾਂ ਨੂੰ ਪੈਸੇ ਕੱਢਵਾਉਣ 'ਚ ਪਰੇਸ਼ਾਨੀ ਹੋ ਰਹੀ ਹੈ ਅਤੇ ਬੈਂਕ ਸਮੱਸਿਆ ਦਾ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਬੈਂਕ ਮੈਨੇਜਰ ਅਮਿਤ ਕੁਮਾਰ ਮੇਹਰ ਨੇ ਕਿਹਾ,''ਉਸ ਦੀਆਂ ਉਂਗਲੀਆਂ ਟੁੱਟ ਗਈਆਂ ਹਨ, ਇਸ ਲਈ ਉਸ ਨੂੰ ਪੈਸੇ ਕੱਢਵਾਉਣ 'ਚ ਪਰੇਸ਼ਾਨੀ ਹੋ ਰਹੀ ਹੈ। ਉਸ ਨੂੰ ਬੈਂਕ ਤੋਂ 3 ਹਜ਼ਾਰ ਰੁਪਏ ਮੈਨਿਊਅਲ ਰੂਪ ਨਾਲ ਦਿੱਤੇ ਗਏ ਹਨ। ਅਸੀਂ ਜਲਦ ਹੀ ਸਮੱਸਿਆ ਦਾ ਹੱਲ ਕਰਾਂਗੇ।'' ਉਨ੍ਹਾਂ ਦੇ ਪਿੰਡ ਦੇ ਸਰਪੰਚ ਨੇ ਵੀ ਕਿਹਾ ਕਿ ਉਨ੍ਹਾਂ ਨੇ ਪਿੰਡ 'ਚ ਅਜਿਹੇ ਸਹਾਏ ਲੋਕਾਂ ਦੀ ਸੂਚੀ ਬਣਾਉਣ ਅਤੇ ਉਨ੍ਹਾਂ ਨੂੰ ਪੈਨਸ਼ਨ ਦਾ ਪੈਸਾ ਉਪਲੱਬਧ ਕਰਵਾਉਣ 'ਤੇ ਚਰਚਾ ਕੀਤੀ ਹੈ।
ਗਲਵਾਨ ਝੜਪ 'ਚ ਸ਼ਹੀਦ ਹੋਇਆ ਸੀ ਪਤੀ, ਹੁਣ ਫੌਜ 'ਚ ਲੈਫਟੀਨੈਂਟ ਬਣ ਕੇ ਦੁਸ਼ਮਣਾਂ ਦੇ ਛੱਕੇ ਛੁਡਾਏਗੀ ਪਤਨੀ ਰੇਖਾ
NEXT STORY