ਲਖਨਊ— ਉੱਤਰ ਪ੍ਰਦੇਸ਼ 'ਚ 17ਵੀਂ ਲੋਕ ਸਭਾ ਦੀ 5ਵੇਂ ਪੜਾਅ ਦੀ ਚੋਣ ਲਈ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ 14 ਲੋਕ ਸਭਾ ਸੀਟਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 5ਵੇਂ ਪੜਾਅ 'ਚ ਲਖਨਊ, ਫੈਜ਼ਾਬਾਦ, ਅਮੇਠੀ ਅਤੇ ਰਾਏਬਰੇਲੀ ਸਮੇਤ 14 ਲੋਕ ਸਭਾ ਸੀਟਾਂ ਲਈ ਚੋਣ ਹੋਵੇਗੀ। ਮੁੱਖ ਚੋਣ ਅਧਿਕਾਰੀ ਐੱਲ. ਵੈਂਕਟੇਸ਼ਵਰ ਲੂ ਨੇ ਦੱਸਿਆ ਕਿ 5ਵੇਂ ਪੜਾਅ ਲਈ 18 ਅਪ੍ਰੈਲ ਤੱਕ ਨਾਮਜ਼ਦਗੀ ਭਰੀ ਜਾਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਕ 22 ਅਪ੍ਰੈਲ ਹੈ। ਇਸੇ ਦਿਨ ਦੁਪਹਿਰ 3 ਵਜੇ ਤੋਂ ਬਾਅਦ ਉਮੀਦਵਾਰਾਂ ਦੇ ਨਾਂ ਐਲਾਨ ਕਰ ਦਿੱਤੇ ਜਾਣਗੇ।
5ਵੇਂ ਪੜਾਅ ਦੀ ਵੋਟਿੰਗ 6 ਮਈ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਪੜਾਅ 'ਚ ਧੌਰਹਰਾ, ਸੀਤਾਪੁਰ, ਮੋਹਨਲਾਲਗੰਜ, ਰਾਏਬਰੇਲੀ, ਅਮੇਠੀ, ਬਾਂਦਾ, ਫਤਿਹਪੁਰ, ਕੌਸ਼ਾਂਬੀ, ਬਾਰਾਬੰਕੀ (ਸੁ), ਫੈਜ਼ਾਬਾਦ, ਬਹਿਰਾਈਚ (ਸੁ), ਕੈਸਰਗੰਜ ਅਤੇ ਗੋਂਡਾ ਸੰਸਦੀ ਸੀਟ ਸ਼ਾਮਲ ਹੈ। ਇਸ ਪੜਾਅ 'ਚ ਕੁੱਲ 2.47 ਕਰੋੜ ਵੋਟਰ ਹਨ। ਇਨ੍ਹਾਂ 'ਚੋਂ 1.32 ਕਰੋੜ ਪੁਰਸ਼, 1.14 ਕਰੋੜ ਔਰਤਾਂ ਅਤੇ 1321 ਟਰਾਂਸਜੈਂਡਰ ਵੋਟਰ ਹਨ। ਪਹਿਲੀ ਵਾਰ ਵੋਟਰ ਬਣੇ 18 ਤੋਂ 19 ਸਾਲ ਦੇ ਨੌਜਵਾਨਾਂ ਦੀ ਗਿਣਤੀ 339064 ਹੈ। ਉੱਥੇ ਹੀ 484757 ਵੋਟਰ ਅਜਿਹੇ ਹਨ, ਜੋ 80 ਸਾਲਾਂ ਇਸ ਤੋਂ ਵਧ ਉਮਰ ਦੇ ਹਨ। ਵੋਟਿੰਗ ਲਈ 16126 ਕੇਂਦਰਾਂ ਅਤੇ 28072 ਵੋਟਰ ਸਥਾਨ ਬਣਾਏ ਗਏ ਹਨ।
ਰਾਹੁਲ ਗਾਂਧੀ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ, ਪੂਰਾ ਪਰਿਵਾਰ ਤੇ ਕਰੀਬੀ ਸਨ ਨਾਲ
NEXT STORY