ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਅਹਿਮਦਾਬਾਦ 'ਚ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਰੋਡ ਸ਼ੋਅ' 'ਤੇ ਗੁਜਰਾਤ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਤੋਂ ਰਿਪੋਰਟ ਮੰਗੀ ਹੈ। ਦਰਅਸਲ ਕਾਂਗਰਸ ਨੇ ਚੋਣ ਜ਼ਾਬਤਾ ਦੀ ਉਲੰਘਣਾ ਹੋਣ ਦਾ ਦੋਸ਼ ਲਗਾਇਆ ਹੈ। ਮੰਗਲਵਾਰ ਨੂੰ ਸੰਪੰਨ ਹੋਏ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਦੀ ਵੋਟਿੰਗ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੀਨੀਅਰ ਉੱਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਕਿਹਾ ਕਿ ਇਸ ਸੰਬੰਧ 'ਚ ਗੁਜਰਾਤ ਦੇ ਸੀ.ਈ.ਓ. ਤੋਂ ਰਿਪੋਰਟ ਮੰਗੀ ਗਈ ਹੈ।ਸੂਤਰਾਂ ਨੇ ਬਾਅਦ 'ਚ ਦੱਸਿਆ ਕਿ ਗੁਜਰਾਤ ਦੇ ਚੋਣ ਅਧਿਕਾਰੀਆਂ ਨੇ ਕਿਹਾ ਹੈ ਕਿ ਪਹਿਲੀ ਨਜ਼ਰ 'ਚ ਪ੍ਰਧਾਨ ਮੰਤਰੀ ਨੇ ਚੋਣ ਜ਼ਾਬਤਾ ਦੀ ਉਲੰਘਣਾ ਨਹੀਂ ਕੀਤੀ ਹੈ। ਹਾਲਾਂਕਿ ਇਸ ਸੰਬੰਧ 'ਚ ਚੋਣ ਕਮਿਸ਼ਨ ਤੋਂ ਅਧਿਕਾਰਤ ਤੌਰ 'ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸੋਮਵਾਰ ਨੂੰ ਭਾਜਪਾ ਮੁਖੀ ਅਮਿਤ ਸ਼ਾਹ ਵਲੋਂ ਪੱਛਮੀ ਬੰਗਾਲ 'ਚ ਕੀਤੀ ਗਈ ਟਿੱਪਣੀ 'ਮੋਦੀਜੀ ਦੀ ਹਵਾਈ ਫੌਜ' ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉੱਪ ਚੋਣ ਕਮਿਸ਼ਨ ਚੰਦਰ ਭੂਸ਼ਣ ਕੁਮਾਰ ਨੇ ਕਿਹਾ,''ਪੂਰੀ ਜਾਣਕਾਰੀ ਜੁਟਾਈ ਜਾਵੇਗੀ ਤਾਂ 2 ਜਾਂ 3 ਦਿਨ 'ਚ ਆ ਜਾਵੇਗੀ।''
ਵਾਰਾਣਸੀ ਤੋਂ PM ਮੋਦੀ ਦੇ ਨਾਮਜ਼ਦਗੀ ਨੂੰ ਸ਼ਾਨਦਾਰ ਬਣਾਉਣ ਦੀ ਤਿਆਰੀ
NEXT STORY