ਪਟਨਾ (ਭਾਸ਼ਾ) – ਬਿਹਾਰ ਦੀ ਸਿਆਸਤ ਵਿਚ 2 ਮੁੱਖ ਵਿਰੋਧੀ ਪਾਰਟੀਆਂ ਰਾਜਗ ਅਤੇ ਰਾਜਦ ਨੇ ਸ਼ਨੀਵਾਰ ਨੂੰ ਇਕ-ਦੂਜੇ ’ਤੇ ਨਿਸ਼ਾਨਾ ਲਾਉਣ ਲਈ ਸੋਸ਼ਲ ਮੀਡੀਆ ਅਤੇ ਐਨੀਮੇਸ਼ਨ ਤਕਨੀਕ ਦਾ ਇਸਤੇਮਾਲ ਕੀਤਾ। ਸੂਬੇ ਵਿਚ ਕੁਝ ਹੀ ਮਹੀਨਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਜਦ ਨੇ ਆਪਣੇ ‘ਐਕਸ’ ਹੈਂਡਲ ’ਤੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂਨਾਈਟਿਡ) ਮੁਖੀ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਲਾਇਆ।
ਇਹ ਵੀ ਪੜ੍ਹੋ : Breaking : ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਇਕ ਐਨੀਮੇਟਿਡ ਵੀਡੀਓ ਵਿਚ ਜਿਸ ਵਿਚ ਪਿਛੋਕੜ ਵਿਚ ਇਕ ‘ਰੈਪ’ ਵਾਂਗ ਕੁਮੈਂਟਰੀ ਚੱਲ ਰਹੀ ਹੈ, ਕੁਮਾਰ ਨੂੰ ‘ਪਲਟੂ’ (ਦਲਬਦਲੂ) ਕਿਹਾ ਗਿਆ ਹੈ, ਜਿਸ ਦੀਆਂ ਗੱਲਾਂ ਫਾਲਤੂ ਹਨ। ਭਾਵੇਂ ਇਹ ਟਿੱਪਣੀ ਜਦ (ਯੂ) ਸੁਪਰੀਮੋ ’ਤੇ ਕੀਤੀ ਸੀ ਪਰ ਗੱਠਜੋੜ ਸਹਿਯੋਗੀ ਭਾਜਪਾ ਵਿਰੋਧੀ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦੇਣ ਲਈ ਅੱਗੇ ਆਈ। ਭਾਜਪਾ ਦੀ ਬਿਹਾਰ ਇਕਾਈ ਨੇ ਵੀ ਆਪਣੇ ‘ਐਕਸ’ ਹੈਂਡਲ ’ਤੇ ਵੀਡੀਓਜ਼ ਜਾਰੀ ਕੀਤੀਆਂ, ਜਿਸ ਵਿਚ ਪ੍ਰਸਾਦ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਜ਼ਾਕ ਉਡਾਇਆ ਗਿਆ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਰਿਵਾਰਕ ਝਗੜੇ ਮਗਰੋਂ ਪਤੀ ਨੇ ਚੁੱਕਿਆ ਖੌਫਨਾਕ ਕਦਮ, ਕੁਹਾੜੀ ਨਾਲ...
NEXT STORY