ਨਵੀਂ ਦਿੱਲੀ (ਏਜੰਸੀ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਬਿਹਾਰ ਦੇ ਜਮੁਈ 'ਚ 2 ਨਾਬਾਲਗ ਮੁੰਡਿਆਂ-ਕੁੜੀਆਂ ਨਾਲ ਹੋਏ ਕਥਿਤ ਬਦਸਲੂਕੀ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਸੋਮਵਾਰ ਨੂੰ ਰਾਜ ਦੀ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨਡੀਏ) ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਸਵਾਲ ਕੀਤਾ,"ਸ਼ਾਮ 7 ਵਜੇ ਤੋਂ ਬਾਅਦ ਰਾਜ ਦੀਆਂ ਸੜਕਾਂ 'ਤੇ ਕੋਈ ਕੁੜੀ ਸੁਰੱਖਿਅਤ ਕਿਉਂ ਨਹੀਂ ਹੈ?"
ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀਆਂ 'ਤੇ ਪੋਕਸੋ ਐਕਟ ਤਹਿਤ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਅਤੇ ਜਲਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ 'X' 'ਤੇ ਇਕ ਪੋਸਟ 'ਚ ਕਿਹਾ, "ਬਿਹਾਰ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸ਼ਾਮ 7 ਵਜੇ ਤੋਂ ਬਾਅਦ ਰਾਜ ਦੀਆਂ ਸੜਕਾਂ 'ਤੇ ਕੋਈ ਕੁੜੀ ਸੁਰੱਖਿਅਤ ਕਿਉਂ ਨਹੀਂ ਹੈ।" ਉਨ੍ਹਾਂ ਦਾਅਵਾ ਕੀਤਾ ਕਿ ਜਮੁਈ 'ਚ 10ਵੀਂ ਜਮਾਤ ਦੇ ਇਕ ਮੁੰਡੇ ਅਤੇ ਕੁੜੀ ਨੂੰ ਸੜਕ 'ਤੇ ਜ਼ਬਰਦਸਤੀ ਰੋਕਿਆ ਗਿਆ, ਅਤੇ ਕੁੜੀ ਨਾਲ ਛੇੜਛਾੜ ਕੀਤੀ ਗਈ।

ਗਾਂਧੀ ਨੇ ਕਿਹਾ ਕਿ ਵੀਡੀਓ 'ਚ ਵਿਦਿਆਰਥਣ ਨੂੰ ਹੱਥ ਜੋੜ ਕੇ ਜਾਣ ਦੀ ਬੇਨਤੀ ਕਰਦੇ ਦੇਖਿਆ ਜਾ ਸਕਦਾ ਹੈ, ਪਰ ਇਸ ਦੇ ਬਾਵਜੂਦ, ਕੁਝ ਆਦਮੀ ਕਥਿਤ ਤੌਰ 'ਤੇ ਉਸ ਨੂੰ ਅਣਉਚਿਤ ਢੰਗ ਨਾਲ ਛੂੰਹਦੇ ਅਤੇ ਖਿੱਚਦੇ ਰਹੇ। ਰਾਹੁਲ ਨੇ ਕਿਹਾ,"ਇਨ੍ਹਾਂ ਲੋਕਾਂ ਨੂੰ ਇੰਨਾ ਅਸ਼ਲੀਲ ਵਿਵਹਾਰ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ? ਇਹ 'ਸੱਭਿਆਚਾਰ' ਨਹੀਂ ਹੈ, ਇਹ ਪਿਤਰਸੱਤਾ ਹੈ।" ਉਨ੍ਹਾਂ ਦੋਸ਼ ਲਾਇਆ ਕਿ ਇਹ ਵਿਚਾਰ ਕਿ ਇਕ ਆਦਮੀ ਦਾ ਇਕ ਕੁੜੀ ਦੇ ਸਰੀਰ, ਉਸ ਦੀਆਂ ਹਰਕਤਾਂ ਅਤੇ ਉਸ ਦੀ ਪਸੰਦ-ਨਾਪਸੰਦ 'ਤੇ ਕੰਟਰੋਲ ਹੈ, ਇਕ ਪਿਤਰਸੱਤਾਤਮਕ ਮਾਨਸਿਕਤਾ ਨੂੰ ਦਰਸਾਉਂਦਾ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਜਦੋਂ ਅਜਿਹੇ ਕੰਟਰੋਲ ਨੂੰ ਸੱਭਿਆਚਾਰ ਵਜੋਂ ਆਮ ਠਹਿਰਾਇਆ ਜਾਂਦਾ ਹੈ, ਤਾਂ "ਭੀੜ ਨੂੰ ਲੱਗਣ ਲੱਗਦਾ ਹੈ ਕਿ ਉਹੀ ਕਾਨੂੰਨ ਹੈ।"
ਕਾਂਗਰਸ ਨੇਤਾ ਨੇ ਮੰਗ ਕੀਤੀ ਕਿ ਵੀਡੀਓ 'ਚ ਦਿਖਾਈ ਦੇਣ ਵਾਲੇ ਸਾਰੇ ਲੋਕਾਂ ਦੀ ਪਛਾਣ ਕੀਤੀ ਜਾਵੇ ਅਤੇ ਕਥਿਤ ਦੋਸ਼ੀਆਂ 'ਤੇ ਪੋਕਸੋ ਐਕਟ ਤਹਿਤ ਮੁਕੱਦਮਾ ਚਲਾਇਆ ਜਾਵੇ ਅਤੇ ਜਲਦੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਹ ਘਟਨਾ 19 ਸਤੰਬਰ ਨੂੰ ਵਾਪਰੀ ਹੈ, ਤਾਂ ਦੋਸ਼ੀ ਅਜੇ ਵੀ ਸਲਾਖਾਂ ਪਿੱਛੇ ਕਿਉਂ ਨਹੀਂ ਹਨ? ਜਮੁਈ ਦੇ ਪੁਲਸ ਸੁਪਰਡੈਂਟ ਵਿਸ਼ਵਜੀਤ ਦਿਆਲ ਦੇ ਅਨੁਸਾਰ, ਇਹ ਘਟਨਾ 19 ਸਤੰਬਰ ਨੂੰ ਸ਼ਾਮ 7 ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਮਾਮਲੇ 'ਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਰਮਨਾਕ ਕਾਰਾ! ਜਮੁਈ 'ਚ ਜੋੜੇ ਨੂੰ ਘੇਰ ਕੇ ਕੁੜੀ ਨਾਲ ਛੇੜਛਾੜ, ਵੀਡੀਓ ਵਾਇਰਲ ਹੋਣ ਮਗਰੋਂ 3 ਗ੍ਰਿਫ਼ਤਾਰ
NEXT STORY