ਨਵੀਂ ਦਿੱਲੀ (ਵਿਸ਼ੇਸ਼)- ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ ਉਮੀਦਵਾਰਾਂ ਲਈ ਸੰਸਦੀ ਅਤੇ ਵਿਧਾਨ ਸਭਾ ਖੇਤਰਾਂ ’ਚ ਚੋਣ ਖਰਚੇ ਦੀ ਹੱਦ ’ਚ ਵਾਧਾ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ। ਈ. ਸੀ. ਆਈ. ਅਨੁਸਾਰ ਨਵੀਂ ਖਰਚਾ ਹੱਦ ਸਾਰੀਆਂ ਅਗਲੀਆਂ ਚੋਣਾਂ ’ਚ ਲਾਗੂ ਹੋਵੇਗੀ। ਉਮੀਦਵਾਰਾਂ ਲਈ ਚੋਣ ਖਰਚੇ ਦੀ ਹੱਦ ’ਚ ਆਖ਼ਰੀ ਵੱਡੀ ਸੋਧ 2014 ’ਚ ਕੀਤੀ ਗਈ ਸੀ। ਖਰਚਾ ਹੱਦ ਵਧਾਉਣ ਲਈ ਚੋਣ ਕਮਿਸ਼ਨ ਨੇ ਹਰੀਸ਼ ਕੁਮਾਰ (ਸੇਵਾ-ਮੁਕਤ) ਦੀ ਅਗਵਾਈ ’ਚ ਇਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ’ਚ ਆਈ. ਆਰ. ਐੱਸ. ਅਧਿਕਾਰੀ ਉਮੇਸ਼ ਸਿਨ੍ਹਾ (ਜਨਰਲ ਸਕੱਤਰ) ਅਤੇ ਚੰਦਰ ਭੂਸ਼ਣ ਕੁਮਾਰ (ਭਾਰਤ ਦੇ ਚੋਣ ਕਮਿਸ਼ਨ ’ਚ ਸੀਨੀਅਰ ਉਪ ਚੋਣ ਕਮਿਸ਼ਨਰ) ਹਨ, ਜਿਸ ਦਾ ਮਕਸਦ ਲਾਗਤ ਕਾਰਕਾਂ ਅਤੇ ਹੋਰ ਸਬੰਧਤ ਮੁੱਦਿਆਂ ਦਾ ਅਧਿਐਨ ਕਰਨ ਅਤੇ ਉਚਿਤ ਸਿਫਾਰਸ਼ਾਂ ਕਰਨ ਲਈ ਸੀ। ਕਮੇਟੀ ਨੇ ਸਿਆਸੀ ਪਾਰਟੀਆਂ, ਮੁੱਖ ਚੋਣ ਅਧਿਕਾਰੀਆਂ ਅਤੇ ਚੋਣ ਅਬਜ਼ਰਵਰਾਂ ਤੋਂ ਸੁਝਾਅ ਮੰਗੇ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਪਿਛਲੇ 24 ਘੰਟਿਆਂ 'ਚ ਇਕ ਲੱਖ ਤੋਂ ਵਧ ਮਾਮਲੇ ਆਏ ਸਾਹਮਣੇ
ਕਮੇਟੀ ਨੇ ਪਾਇਆ ਕਿ 2014 ਤੋਂ ਬਾਅਦ ਵੋਟਰਾਂ ਦੀ ਗਿਣਤੀ ਅਤੇ ਲਾਗਤ ਮਹਿੰਗਾਈ ਸੂਚਕ ਅੰਕ ’ਚ ਕਾਫ਼ੀ ਵਾਧਾ ਹੋਇਆ ਹੈ। ਇਸ ਨੇ ਚੋਣ ਪ੍ਰਚਾਰ ਦੇ ਬਦਲਦੇ ਤਰੀਕਿਆਂ ’ਤੇ ਵੀ ਧਿਆਨ ਦਿੱਤਾ, ਜੋ ਹੌਲੀ-ਹੌਲੀ ਵਰਚੁਅਲ ਮੁਹਿੰਮ ’ਚ ਬਦਲ ਰਿਹਾ ਹੈ। ਕਮਿਸ਼ਨ ਨੇ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਮੀਦਵਾਰਾਂ ਲਈ ਮੌਜੂਦਾ ਚੋਣ ਖ਼ਰਚਾ ਹੱਦ ਨੂੰ ਵਧਾਉਣ ਦਾ ਫ਼ੈਸਲਾ ਲਿਆ ਹੈ। ਲੋਕ ਸਭਾ ਚੋਣਾਂ ’ਚ ਜਿਨ੍ਹਾਂ ਸੂਬਿਆਂ ’ਚ ਹੁਣ ਤੱਕ ਉਮੀਦਵਾਰ ਲਈ ਚੋਣ ਖਰਚੇ ਦੀ ਹੱਦ ਵੱਧ ਤੋਂ ਵੱਧ 70 ਲੱਖ ਸੀ, ਉਸ ਨੂੰ ਵਧਾ ਕੇ 95 ਲੱਖ ਕੀਤਾ ਗਿਆ ਹੈ। ਜਿਸ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਹ 54 ਲੱਖ ਸੀ ਉਸ ਨੂੰ ਵਧਾ ਕੇ 75 ਲੱਖ ਕੀਤਾ ਗਿਆ। ਉੱਥੇ ਹੀ ਵਿਧਾਨ ਸਭਾ ਚੋਣਾਂ ’ਚ ਜਿਸ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਹ ਹੱਦ 28 ਲੱਖ ਸੀ ਉਸ ਨੂੰ ਵਧਾ ਕੇ 40 ਲੱਖ ਕੀਤਾ ਗਿਆ। ਉਥੇ ਹੀ ਜਿਸ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਇਹ 20 ਲੱਖ ਸੀ ਉਸ ਨੂੰ ਵਧਾ ਕੇ 28 ਲੱਖ ਕੀਤਾ ਗਿਆ।
ਇਹ ਵੀ ਪੜ੍ਹੋ : ਸ਼ੁੱਭ ਮਹੂਰਤ ਦੇ ਨਾਂ ’ਤੇ 11 ਸਾਲ ਤੱਕ ਪਤਨੀ ਨਹੀਂ ਗਈ ਸਹੁਰੇ, ਹਾਈ ਕੋਰਟ ਨੇ ਕਿਹਾ- ਪਤੀ ਤਲਾਕ ਦਾ ਹੱਕਦਾਰ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦੇਸ਼ 'ਚ ਕੋਰੋਨਾ ਨੇ ਵਧਾਈ ਚਿੰਤਾ, ਪਿਛਲੇ 24 ਘੰਟਿਆਂ 'ਚ ਇਕ ਲੱਖ ਤੋਂ ਵਧ ਮਾਮਲੇ ਆਏ ਸਾਹਮਣੇ
NEXT STORY