ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 7 ਸਾਲ ਦਾ ਮਾਸੂਮ ਤਾਮੂਰ 22 ਮਈ ਨੂੰ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਲਾਈਨ ਦੀ ਲਪੇਟ ਵਿਚ ਆ ਗਿਆ। ਹਾਦਸੇ ਮਗਰੋਂ ਤੈਮੂਰ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਇਲਾਜ ਦੌਰਾਨ ਡਾਕਟਰਾਂ ਨੂੰ ਉਸ ਦੇ ਦੋਵੇਂ ਹੱਥ ਕੋਹਣੀਆਂ ਤੋਂ ਹੇਠਾਂ ਤੱਕ ਕੱਟਣੇ ਪਏ। ਇਹ ਦਰਦਨਾਕ ਹਾਦਸਾ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਦਾ ਨਤੀਜਾ ਦੱਸਿਆ ਜਾ ਰਿਹਾ ਹੈ।
ਘਰ ਦੀ ਛੱਤ 'ਤੇ ਖੇਡ ਰਿਹਾ ਸੀ ਤੈਮੂਰ
ਪੀੜਤ ਪਰਿਵਾਰ ਮੁਤਾਬਕ ਐਡਵੋਕੇਟ ਨੌਸ਼ਾਦ ਦਾ 7 ਸਾਲਾ ਪੁੱਤਰ ਤੈਮੂਰ 22 ਮਈ ਨੂੰ ਆਪਣੇ ਘਰ ਦੀ ਛੱਤ 'ਤੇ ਖੇਡ ਰਿਹਾ ਸੀ, ਤਾਂ ਉੱਥੋਂ ਲੰਘ ਰਹੀ 11 ਹਜ਼ਾਰ ਵੋਲਟ ਦੀ ਬਿਜਲੀ ਲਾਈਨ ਤੋਂ ਉਸ ਨੂੰ ਕਰੰਟ ਲੱਗ ਗਿਆ। ਕਰੰਟ ਲੱਗਦੇ ਹੀ ਤੈਮੂਰ ਬੁਰੀ ਤਰ੍ਹਾਂ ਝੁਲਸ ਗਿਆ। ਪਰਿਵਾਰ ਉਸ ਨੂੰ ਤੁਰੰਤ ਦਿੱਲੀ ਦੇ ਸਫਦਰਜੰਗ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਉਸ ਦਾ ਇਲਾਜ ਸ਼ੁਰੂ ਹੋਇਆ।

ਇਲਾਜ ਦੌਰਾਨ ਕੱਟਣੇ ਪਏ ਦੋਵੇਂ ਹੱਥ
ਕਰੀਬ ਇਕ ਮਹੀਨੇ ਤੋਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਬੱਚੇ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਕਰੰਟ ਲੱਗਣ ਨਾਲ ਸਰੀਰ ਵਿਚ ਇੰਨਾ ਜ਼ਿਆਦਾ ਇਨਫੈਕਸ਼ਨ ਫੈਲ ਗਿਆ ਕਿ ਹੱਥਾਂ ਨੂੰ ਬਚਾਉਣਾ ਨਾ-ਮੁਮਕਿਨ ਹੋ ਗਿਆ। ਮਜ਼ਬੂਰਨ ਡਾਕਟਰਾਂ ਨੂੰ ਬੱਚੇ ਦੇ ਦੋਵੇਂ ਹੱਥ ਕੋਹਣੀ ਤੋਂ ਹੇਠਾਂ ਕੱਟਣੇ ਪਏ।
ਪਹਿਲਾਂ ਹੀ ਕੀਤੀ ਸੀ ਬਿਜਲੀ ਵਿਭਾਗ ਤੋਂ ਸ਼ਿਕਾਇਤ
ਐਡਵੋਕੇਟ ਨੌਸ਼ਾਦ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਖ਼ਤਰੇ ਬਾਰੇ ਦੱਸ ਚੁੱਕੇ ਸਨ। ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਘਰ ਦੀ ਛੱਤ ਦੇ ਬਿਲਕੁੱਲ ਉੱਪਰੋਂ ਹਾਈ ਵੋਲਟੇਜ਼ ਲਾਈਨ ਲੰਘ ਰਹੀ ਹੈ, ਜੋ ਬਹੁਤ ਹੀ ਖ਼ਤਰਨਾਕ ਹੈ ਪਰ ਅਧਿਕਾਰੀਆਂ ਨੇ ਨਾ ਤਾਂ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਲਾਈਨ ਨੂੰ ਹਟਾਇਆ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ 'ਤੇ ਕਾਰਵਾਈ ਹੋਈ ਹੁੰਦੀ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ।
ਪਰਿਵਾਰ ਨੇ ਪੁਲਸ ਨੂੰ ਕੀਤੀ ਸ਼ਿਕਾਇਤ
ਇਸ ਗੰਭੀਰ ਲਾਪ੍ਰਵਾਹੀ ਖਿਲਾਫ਼ ਪੀੜਤ ਪਰਿਵਾਰ ਨੇ ਹੁਣ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਲਈ ਬਿਜਲੀ ਵਿਭਾਗ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ ਅਤੇ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਸ਼ਿਕਾਇਤ ਕੀਤੀ ਜਾ ਰਹੀ ਹੈ।
ਭਾਜਪਾ ਨੇ ਤਿੰਨ ਰਾਜਾਂ 'ਚ ਸੰਗਠਨਾਤਮਕ ਚੋਣਾਂ ਦੀ ਨਿਗਰਾਨੀ ਲਈ ਨਿਯੁਕਤ ਕੀਤੇ 'ਰਾਜ ਚੋਣ ਅਧਿਕਾਰੀ'
NEXT STORY