ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ 'ਚ 31 ਅਗਸਤ ਨੂੰ ਇੱਕ ਪਟਾਕਾ ਫੈਕਟਰੀ 'ਚ ਹੋਏ ਭਿਆਨਕ ਧਮਾਕੇ, ਜਿਸ 'ਚ 14 ਲੋਕਾਂ ਦੀ ਜਾਨ ਚਲੀ ਗਈ ਸੀ, ਦੇ ਮਾਮਲੇ 'ਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਟੀਮ ਨੇ ਧਮਾਕੇ ਲਈ ਜ਼ਿੰਮੇਵਾਰ ਮੁਲਜ਼ਮ ਆਦਿਲ ਨੂੰ ਵੀਰਵਾਰ ਤੜਕੇ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।
ਚਾਇਲ ਦੇ ਡੀ.ਐੱਸ.ਪੀ. (CO) ਸ਼ਿਵਾਂਕ ਸਿੰਘ ਅਨੁਸਾਰ ਪੁਲਸ ਟੀਮ ਨੂੰ ਮੁਲਜ਼ਮ ਦੇ ਟਿਕਾਣੇ ਬਾਰੇ ਗੁਪਤ ਸੂਚਨਾ ਮਿਲੀ ਸੀ। ਜਦੋਂ ਪੁਲਸ ਟੀਮ ਨੇ ਕਮਲਪੁਰ-ਬਰੇਠੀ ਰੋਡ 'ਤੇ ਆਦਿਲ ਨੂੰ ਘੇਰਿਆ, ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਆਤਮ-ਰੱਖਿਆ 'ਚ ਕੀਤੀ ਗਈ ਜਵਾਬੀ ਕਾਰਵਾਈ 'ਚ ਆਦਿਲ ਦੇ ਦੋਵਾਂ ਪੈਰਾਂ ਵਿੱਚ ਗੋਲੀ ਲੱਗੀ, ਜਿਸ ਮਗਰੋਂ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਹੈ।
ਇਹ ਵੀ ਪੜ੍ਹੋ- ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ Ban ! ਲਹਿੰਦੇ ਪੰਜਾਬ ਦੀ ਅਸੈਂਬਲੀ 'ਚ ਮਤਾ ਪਾਸ
ਆਦਿਲ 'ਤੇ ਪੁਲਸ ਵੱਲੋਂ 25,000 ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਪੁਲਸ ਨੇ ਉਸ ਦੇ ਕਬਜ਼ੇ 'ਚੋਂ ਇੱਕ ਦੇਸੀ ਪਿਸਤੌਲ, ਜਿੰਦਾ ਕਾਰਤੂਸ, ਖੋਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਉਸ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਅਸਲਾ ਐਕਟ ਤਹਿਤ ਇੱਕ ਹੋਰ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਿਪਰੀ ਥਾਣੇ 'ਚ ਦਰਜ ਮਾਮਲੇ ਅਨੁਸਾਰ ਪੁਲਸ ਨੇ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਮੁੱਖ ਮੁਲਜ਼ਮ ਨੌਸ਼ਾਦ (ਆਦਿਲ ਦਾ ਪਿਤਾ) 1 ਸਤੰਬਰ ਨੂੰ ਮੁਕਾਬਲੇ ਤੋਂ ਬਾਅਦ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਸ਼ਬਾਨਾ ਅਤੇ ਸਾਇਨਾ ਨਾਂ ਦੀਆਂ 2 ਔਰਤਾਂ ਵੀ ਜੇਲ੍ਹ 'ਚ ਹਨ।
ਪੁੱਛਗਿੱਛ ਦੌਰਾਨ ਆਦਿਲ ਨੇ ਕਬੂਲ ਕੀਤਾ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਿਆਦਾ ਮੁਨਾਫ਼ਾ ਕਮਾਉਣ ਲਈ ਮਹਿਮੂਦਪੁਰ-ਮਨੌਰੀ ਪਾਵਰ ਹਾਊਸ ਨੇੜੇ ਗੋਦਾਮ 'ਚ ਗੈਕ-ਕਾਨੂੰਨੀ ਤੌਰ 'ਤੇ ਪਟਾਕੇ ਅਤੇ ਬਾਰੂਦ ਤਿਆਰ ਅਤੇ ਸਟੋਰ ਕਰਦੇ ਸਨ। ਇਸੇ ਦੌਰਾਨ 31 ਅਗਸਤ ਨੂੰ ਫੈਕਟਰੀ 'ਚ ਧਮਾਕਾ ਹੋ ਗਿਆ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਆਲੇ-ਦੁਆਲੇ ਦੇ ਕਈ ਘਰ ਨੁਕਸਾਨੇ ਗਏ ਸਨ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਦਾ F-16 ਡੇਗਣ ਵਾਲੇ ਅਭਿਨੰਦਨ ਨੇ ਛੱਡੀ ਭਾਰਤੀ ਏਅਰ ਫ਼ੋਰਸ ! ਚੁਣਿਆ ਨਵਾਂ ਕਰੀਅਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਕੇਸ ਨਹੀਂ ਲੜਾਂਗਾ, ਦੇ ਦਿਓ ਫਾਂਸੀ', ਸਰਲਾ ਭੱਟ ਕਤਲਕਾਂਡ ਮਾਮਲੇ 'ਚ ਯਾਸੀਨ ਮਲਿਕ ਦਾ ਬਿਆਨ
NEXT STORY