ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਅਮੀਰ ਲੋਕਾਂ 'ਚੋਂ ਇਕ ਅਤੇ ਸਪੇਸਐਕਸ ਦੇ ਸੀ.ਈ.ਓ. ਐਲੋਨ ਮਸਕ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਸਕ ਨੇ ਸ਼ਨੀਵਾਰ ਨੂੰ ਈ.ਵੀ.ਐੱਮ. ਹਟਾਉਣ ਦੀ ਮੰਗ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਇਸ ਨੂੰ ਮਸ਼ੀਨਾਂ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਹੈਕ ਕੀਤਾ ਜਾ ਸਕਦਾ ਹੈ। ਇਹ ਗੱਲ ਉਨ੍ਹਾਂ ਨੇ ਐਕਸ ਪਲੇਟਫਾਰਮ 'ਤੇ ਸ਼ੇਅਰ ਕੀਤੀ।
ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਰਾਬਰਟ ਐੱਫ. ਕੈਨੇਡੀ ਜੂਨੀਅਰ ਦੀ ਪੋਸਟ ਨੂੰ ਸ਼ੇਅਰ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਸਾਨੂੰ ਇਲੈਟ੍ਰੋਨਿਕ ਵੋਟਿੰਗ ਮਸ਼ੀਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਨਸਾਨ ਅਤੇ ਏ.ਆਈ. ਦੀ ਮਦਦ ਨਾਲ ਹੈਕ ਹੋਣ ਦਾ ਖਤਰਾ ਹੈ, ਇਹ ਭਰੇ ਹੀ ਘੱਟ ਹੈ ਪਰ ਫਿਰ ਵੀ ਜ਼ਿਆਦਾ ਹੈ।
ਪੋਸਟ 'ਚ EVM 'ਚ ਗੜਬੜੀਆਂ ਬਾਰੇ ਲਿਖਿਆ ਸੀ
ਰਾਬਰਟ ਐੱਫ ਕੈਨੇਡੀ ਨੇ ਆਪਣੀ ਪੋਸਟ 'ਚ ਪਿਓਰਤੋ ਰਿਕੋ 'ਚ ਚੋਣਾਂ ਦੌਰਾਨ ਈ.ਵੀ.ਐੱਮ. 'ਚ ਗੜਬੜੀਆਂ ਬਾਰੇ ਲਿਖਿਆ ਸੀ। ਦਰਅਸਲ, ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਰਾਬਰਟ ਐੱਫ ਕੈਨੇਡੀ ਜੂਨੀਅਰ ਨੇ ਐਸੋਸੀਏਟਿਡ ਪ੍ਰੈੱਸ ਦਾ ਹਵਾਲਾ ਦਿੰਦੇ ਹੋਏ ਪੋਸਟ 'ਚ ਲਿਖਿਆ ਕਿ ਪਿਓਰਤੋ ਰਿਕੋ ਦੀਆਂ ਪ੍ਰਾਈਮਰੀ ਚੋਣਾਂ 'ਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਨਾਲ ਜੁੜੀ ਵੋਟਿੰਗ 'ਚ ਕਈ ਖਾਮੀਆਂ ਸਾਹਮਣੇ ਆਈਆਂ ਹਨ। ਚੰਗਾ ਹੈ, ਇਕ ਪੇਪਰ ਟ੍ਰੇਲ ਸੀ, ਇਸ ਲਈ ਇਸ ਸਮੱਸਿਆ ਨੂੰ ਫੜਿਆ ਗਿਆ ਅਤੇ ਵੋਟਾਂ ਦੀ ਗਿਣਤੀ ਨੂੰ ਸਹੀ ਕੀਤਾ ਗਿਆ।
ਚੋਣਾਂ ਨੂੰ ਹੈਕ ਕਰਨ ਦਾ ਡਰ
ਉਨ੍ਹਾਂ ਪੋਸਟ 'ਚ ਕਿਹਾ ਕਿ ਉਨ੍ਹਾਂ ਇਲਾਕਿਆਂ 'ਚ ਕੀ ਹੋਵੇਗਾ, ਜਿੱਥੇ ਕੋਈ ਪੇਪਰ ਟ੍ਰੇਲ ਨਹੀਂ ਹੈ? ਅਮਰੀਕੀ ਨਾਗਰਿਕਾਂ ਨੂੰ ਇਹ ਪਤਾ ਕਰਨਾ ਹੋਵੇਗਾ ਕਿ ਉਨ੍ਹਾਂ ਦੀਆਂ ਸਾਰੀਆਂ ਵੋਟਾਂ ਗਿਣੀਆਂ ਗਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ। ਚੋਣਾਂ 'ਚ ਇਲੈਕਟ੍ਰੋਨਿਕ ਦਖਲ-ਅੰਦਾਜ਼ੀ ਨੂੰ ਬਚਾਉਣ ਲਈ ਸਾਨੂੰ ਬੈਲਟ ਪੇਪਰ ਵੱਲ ਪਰਤਾ ਪਵੇਗਾ।
EVM ‘ਬਲੈਕ ਬਾਕਸ’, ਕਿਸੇ ਨੂੰ ਵੀ ਇਨ੍ਹਾਂ ਦੀ ਜਾਂਚ ਦੀ ਇਜਾਜ਼ਤ ਨਹੀਂ, ਰਾਹੁਲ ਗਾਂਧੀ ਨੇ ਫਿਰ ਚੁੱਕੇ ਸਵਾਲ
NEXT STORY