ਮੁੰਬਈ (ਭਾਸ਼ਾ)- ਮੁੰਬਈ ਪੁਲਸ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਪੁੱਤ ਅਨੰਤ ਅੰਬਾਨੀ ਦੇ ਵਿਆਹ ਸਮਾਰੋਹ 'ਚ ਬੰਬ ਦੀ ਧਮਕੀ ਦੇਣ ਸੰਬੰਧੀ ਸੋਸ਼ਲ ਮੀਡੀਆ ਪੋਸਟ ਦੇ ਮਾਮਲੇ 'ਚ ਗੁਜਰਾਤ ਦੇ ਇਕ 32 ਸਾਲਾ ਇੰਜੀਨੀਅਰ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਵਡੋਦਰਾ ਵਾਸੀ ਵਿਰਲ ਸ਼ਾਹ ਵਜੋਂ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ,''ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਉਸ ਨੂੰ ਅੱਜ ਸਵੇਰੇ ਗੁਜਰਾਤ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ।''
ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਯੂਜ਼ਰ ਵਲੋਂ ਸੰਭਾਵਿਤ ਖ਼ਤਰੇ ਬਾਰੇ ਪੋਸਟ ਸਾਂਝੀ ਕੀਤੇ ਜਾਣ ਦੇ ਬਾਅਦ ਮੁੰਬਈ ਪੁਲਸ ਅਲਰਟ 'ਤੇ ਸੀ। ਇ
ਸ ਪੋਸਟ 'ਚ ਲਿਖਿਆ ਸੀ,''ਮੈਂ ਸੋਚ ਰਿਹਾ ਹਾਂ ਕਿ ਅੰਬਾਨੀ ਦੇ ਵਿਆਹ 'ਚ ਬੰਬ ਫਟਣ ਤੋਂ ਬਾਅਦ ਕੱਲ ਅੱਧੀ ਦੁਨੀਆ ਉਲਟ ਜਾਵੇਗੀ। ਇਕ ਪਿਨ ਕੋਡ 'ਚ ਅਰਬਾਂ ਡਾਲਰ।'' ਉਨ੍ਹਾਂ ਕਿਹਾ,''ਪੁਲਸ ਨੇ ਸੰਭਾਵਿਤ ਖ਼ਤਰੇ ਦੇ ਸੰਬੰਧ 'ਚ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ।'' ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ 'ਐਕਸ' 'ਤੇ ਜਿਸ ਖਾਤੇ ਤੋਂ ਇਹ ਪੋਸਟ ਸਾਂਝੀ ਕੀਤੀ ਗਈ ਸੀ, ਉਸ ਦਾ 'ਯੂਜ਼ਰ' ਵਡੋਦਰਾ 'ਚ ਹੈ, ਜਿਸ ਤੋਂ ਬਾਅਦ ਮੁੰਬਈ ਅਪਰਾਧ ਸ਼ਾਖਾ ਦੀ ਇਕ ਟੀਮ ਨੂੰ ਗੁਆਂਢੀ ਰਾਜ ਦੇ ਸ਼ਹਿਰ 'ਚ ਭੇਜਿਆ ਗਿਆ ਅਤੇ ਦੋਸ਼ੀ ਨੂੰ ਫੜ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤ ਅਨੰਤ ਅੰਬਾਨੀ ਅਤੇ ਫਾਰਮਾ ਜਗਤ ਦੇ ਦਿੱਗਜ ਉਦਯੋਗਪਤੀ ਵੀਰੇਨ ਮਰਚੇਂਟ 12 ਜੂਨ ਨੂੰ ਇਕ ਸਮਾਰੋਹ 'ਚ ਪਵਿੱਤਰ ਬੰਧਨ 'ਚ ਬੱਝ ਗਏ। ਇਸ ਵਿਆਹ ਸਮਾਰੋਹ 'ਚ ਨੇਤਾਵਾਂ, ਹਿੰਦੀ ਅਤੇ ਦੱਖਣ ਭਾਰਤੀ ਸਿਨੇਮਾ ਜਗਤ ਤੇ ਬਾਲੀਵੁੱਡ ਦੀਆਂ ਹਸਤੀਆਂ ਤੋਂ ਇਲਾਵਾ ਦੇਸ਼ ਦੇ ਲਗਭਗ ਸਾਰੇ ਸੀਨੀਅਰ ਕ੍ਰਿਕਟਰ ਸ਼ਾਮਲ ਹੋਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ 'ਚ 2 ਜੱਜ ਨਿਯੁਕਤ, ਰਾਸ਼ਟਰਪਤੀ ਨੇ ਦਿੱਤੀ ਨਿਯੁਕਤੀ ਨੂੰ ਮਨਜ਼ੂਰੀ
NEXT STORY