ਨਵੀਂ ਦਿੱਲੀ- ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਇਸ ਸਾਲ ਅਕਤੂਬਰ 'ਚ 13.41 ਲੱਖ ਨਵੇਂ ਮੈਂਬਰ ਜੋੜੇ ਹਨ। ਤਾਜ਼ਾ ਪੇਰੋਲ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਲੇਬਰ ਮੰਤਰਾਲਾ ਨੇ ਬੁੱਧਵਾਰ ਨੂੰ ਬਿਆਨ ਵਿਚ ਕਿਹਾ ਕਿ ਇਹ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਅਤੇ ਕਰਮਚਾਰੀ ਲਾਭ ਬਾਰੇ ਵੱਧਦੀ ਜਾਗਰੂਕਤਾ ਨੂੰ ਦਰਸਾਉਂਦਾ ਹੈ, ਜਿਸ ਨੂੰ EPFO ਦੀ ਪਹੁੰਚ ਵਧਾਉਣ ਲਈ ਵੱਖ-ਵੱਖ ਪ੍ਰਭਾਵੀ ਪ੍ਰੋਗਰਾਮਾਂ ਤੋਂ ਬਲ ਮਿਲਿਆ ਹੈ।
ਬਿਆਨ ਮੁਤਾਬਕ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਅਕਤੂਬਰ 2024 ਲਈ ਪੇਰੋਲ ਅੰਕੜਾ ਜਾਰੀ ਕੀਤੇ ਹਨ, ਜਿਸ ਵਿਚ 13.41 ਲੱਖ ਮੈਂਬਰਾਂ ਦਾ ਵਾਧਾ ਸਾਹਮਣੇ ਆਇਆ ਹੈ। ਅੰਕੜਿਆਂ ਮੁਤਾਬਕ EPFO ਨੇ ਅਕਤੂਬਰ 2024 ਵਿਚ ਲੱਗਭਗ 7.50 ਲੱਖ ਨਵੇਂ ਮੈਂਬਰਾਂ ਦੀ ਨਾਮਜ਼ਦਗੀ ਕੀਤੀ। ਮੰਤਰਾਲਾ ਨੇ ਕਿਹਾ ਕਿ ਨਵੇਂ ਮੈਂਬਰਾਂ ਦੀ ਗਿਣਤੀ ਵਿਚ ਇਹ ਵਾਧਾ ਰੁਜ਼ਗਾਰ ਦੇ ਵੱਧਦੇ ਮੌਕਿਆਂ, ਕਰਮਚਾਰੀ ਲਾਭ ਬਾਰੇ ਵਧਦੀ ਜਾਗਰੂਕਤਾ ਅਤੇ EPFO ਦੇ ਪਹੁੰਚ ਵਧਾਉਣ ਲਈ ਵੱਖ-ਵੱਖ ਪ੍ਰਭਾਵੀ ਪ੍ਰੋਗਰਾਮਾਂ ਕਾਰਨ ਸੰਭਵ ਹੋਇਆ ਹੈ।
ਅਕਤੂਬਰ ਵਿਚ ਜੋੜੇ ਗਏ ਕੁੱਲ ਨਵੇਂ ਮੈਂਬਰਾਂ ਵਿਚ 18-25 ਉਮਰ ਵਰਗ ਦੀਆਂ ਔਰਤਾਂ ਦੀ ਹਿੱਸੇਦਾਰੀ 58.49 ਫ਼ੀਸਦੀ ਹੈ। ਪੇਰੋਲ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਲੱਗਭਗ 12.90 ਲੱਖ ਮੈਂਬਰ EPFO ਤੋਂ ਬਾਹਰ ਨਿਕਲ ਗਏ ਅਤੇ ਬਾਅਦ ਵਿਚ ਫਿਰ ਤੋਂ ਸ਼ਾਮਲ ਹੋ ਗਏ। ਇਨ੍ਹਾਂ ਮੈਂਬਰਾਂ ਨੇ ਆਪਣੀ ਨੌਕਰੀ ਬਦਲ ਲਈ ਅਤੇ EPFO ਦੇ ਦਾਇਰੇ ਵਿਚ ਆਉਣ ਵਾਲੇ ਅਦਾਰਿਆਂ ਵਿਚ ਮੁੜ ਸ਼ਾਮਲ ਹੋ ਗਏ ਅੰਤਿਮ ਨਿਪਟਾਰੇ ਲਈ ਅਰਜ਼ੀ ਦੇਣ ਦੀ ਬਜਾਏ ਆਪਣੀ ਜਮ੍ਹਾਂ ਰਕਮ ਨੂੰ ਟਰਾਂਸਫਰ ਕਰਨ ਦੀ ਚੋਣ ਕੀਤੀ। ਪੇਰੋਲ ਅੰਕੜਿਆਂ ਮੁਤਾਬਕ ਅਕਤੂਬਰ ਦੌਰਾਨ ਜੋੜੇ ਗਏ ਮੈਂਬਰਾਂ ਵਿਚੋਂ ਲੱਗਭਗ 2.09 ਲੱਖ ਨਵੀਆਂ ਮਹਿਲਾ ਮੈਂਬਰ ਹਨ। ਇਹ ਅੰਕੜਾ ਅਕਤੂਬਰ 2023 ਦੀ ਤੁਲਨਾ ਵਿਚ 2.12 ਫ਼ੀਸਦੀ ਦੀ ਸਾਲਾਨਾ ਵਾਧਾ ਹੈ।
ਜੀਵਨ ਖੇਤਰ 'ਚ ਸੂਖਮ ਬੀਮਾ ਪ੍ਰੀਮੀਅਮ ਵਿੱਤੀ ਸਾਲ 24 'ਚ 10 ਹਜ਼ਾਰ ਕਰੋੜ ਤੋਂ ਪਾਰ
NEXT STORY