ਨਵੀਂ ਦਿੱਲੀ- ਅਧਿਕਾਰਤ ਅੰਕੜਿਆਂ ਦੇ ਅਨੁਸਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਨਿਵੇਸ਼ ਫੰਡ 'ਚ ਕੁੱਲ ਰਕਮ ਪਿਛਲੇ 5 ਸਾਲਾਂ 'ਚ ਦੁੱਗਣੀ ਤੋਂ ਵੱਧ ਹੋ ਕੇ ਵਿੱਤੀ ਸਾਲ 2023-2024 'ਚ 24.75 ਲੱਖ ਕਰੋੜ ਰੁਪਏ ਹੋ ਗਈ ਜੋ 2019-20 'ਚ 11.1 ਲੱਖ ਕਰੋੜ ਰੁਪਏ ਸੀ। EPFO ਵਿੱਤ ਮੰਤਰਾਲਾ ਦੇ ਵਿੱਤੀ ਸੇਵਾਵਾਂ ਵਿਭਾਗ ਦੁਆਰਾ ਨੋਟੀਫਾਈ ਕੀਤੇ ਨਿਵੇਸ਼ ਪੈਟਰਨ ਦੇ ਅਨੁਸਾਰ ਪੈਸੇ ਨਿਵੇਸ਼ ਕਰਦਾ ਹੈ। ਇਹ ਨਿਵੇਸ਼ ਨਿਰਧਾਰਤ ਪੈਟਰਨ ਦੇ ਅਨੁਸਾਰ ਡੇਟ ਸਕਿਓਰਿਟੀਜ਼ ਅਤੇ ਐਕਸਚੇਂਜ-ਟਰੇਡਡ ਫੰਡ 'ਚ ਕੀਤੇ ਗਏ ਹਨ। 31 ਮਾਰਚ 2015 ਨੂੰ ਆਯੋਜਿਤ ਸੈਂਟਰਲ ਬੋਰਡ ਆਫ਼ ਟਰੱਸਟੀਜ਼ (CBT), EPF ਦੀ 207ਵੀਂ ਮੀਟਿੰਗ ਦੀ ਮਨਜ਼ੂਰੀ ਦੇ ਅਨੁਸਾਰ EPFO ਨੇ ਅਗਸਤ 2015 ਤੋਂ ਐਕਸਚੇਂਜ ਟਰੇਡਡ ਫੰਡਾਂ 'ਚ ਨਿਵੇਸ਼ ਕਰਨਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ : Google Map ਨੇ ਮੁੜ ਦਿਖਾਇਆ ਗਲਤ ਰਸਤਾ, ਨਹਿਰ 'ਚ ਡਿੱਗੀ ਕਾਰ
ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਲੋਕ ਸਭਾ ਨੂੰ ਦੱਸਿਆ ਕਿ 31 ਮਾਰਚ 2024 ਤੱਕ ਈਪੀਐੱਫਓ ਦੁਆਰਾ ਪ੍ਰਬੰਧਿਤ ਵੱਖ-ਵੱਖ ਫੰਡਾਂ ਦਾ ਕੁੱਲ ਫੰਡ 24.75 ਲੱਖ ਕਰੋੜ ਰੁਪਏ ਸੀ। ਮੰਤਰੀ ਨੇ ਕਿਹਾ,''EPFO ਨਿਯਮਿਤ ਤੌਰ 'ਤੇ BSE-ਸੈਂਸੈਕਸ ਅਤੇ NSE ਨਿਫਟੀ-50 ਸੂਚਕਾਂਕ ਦੀ ਨਕਲ ਕਰਦੇ ਹੋਏ ਐਕਸਚੇਂਜ ਟਰੇਡਡ ਫੰਡਾਂ (ETF) ਰਾਹੀਂ ਇਕੁਇਟੀ ਬਾਜ਼ਾਰਾਂ 'ਚ ਨਿਵੇਸ਼ ਕਰਦਾ ਹੈ। ਇਸ ਤੋਂ ਇਲਾਵਾ EPFO ਨੇ ਸਮੇਂ-ਸਮੇਂ 'ਤੇ ਬਾਡੀ ਕਾਰਪੋਰੇਟਸ 'ਚ ਭਾਰਤ ਸਰਕਾਰ ਦੀ ਹਿੱਸੇਦਾਰੀ ਦੇ ਵਿਨਿਵੇਸ਼ ਲਈ ਵਿਸ਼ੇਸ਼ ਤੌਰ 'ਤੇ ਬਣਾਏ ETF 'ਚ ਨਿਵੇਸ਼ ਕੀਤਾ ਹੈ, ਅਰਥਾਤ ਭਾਰਤ 22 ਅਤੇ CPSE ਸੂਚਕਾਂਕ 'ਤੇ ਨਜ਼ਰ ਰੱਖਣ ਵਾਲੇ ETF।'' ਮੰਤਰੀ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, EPFO ਨੇ 2024-25 (ਅਕਤੂਬਰ 2024 ਤੱਕ) ਦੌਰਾਨ ETF ਵਿਚ 34,207.93 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। EPFO ਬੋਰਡ ਨੇ ਮੈਂਬਰਾਂ ਦੀ ਆਮਦਨ ਨੂੰ ਵਧਾਉਣ ਲਈ ETF ਲਈ ਰਿਡੈਂਪਸ਼ਨ ਨੀਤੀ ਨੂੰ ਮਨਜ਼ੂਰੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਇਕ ਫੌਜੀ ਚੌਕੀ 'ਤੇ ਦਾਗਿਆ ਗ੍ਰਨੇਡ
NEXT STORY