ਅਮਰਾਵਤੀ (ਭਾਸ਼ਾ): ਤੇਲੁਗੂ ਦੇਸ਼ਮ ਪਾਰਟੀ ਦੇ ਵਿਧਾਇਕ ਦਲ ਦੇ ਉੱਪ-ਨੇਤਾ ਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੰਤਰੀ ਕੇ. ਅਤਚੰਨਾਇਡੂ ਨੂੰ ਈ.ਐੱਸ.ਆਈ. ਕਾਰਪੋਰੇਸ਼ਨ ਵਿਚ 151 ਕਰੋੜ ਰੁਪਏ ਦੇ ਕਥਿਤ ਘਪਲੇ ਦੇ ਸਬੰਧ ਵਿਚ ਸੂਬਾ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ।
ਅਤਚੰਨਾਇਡੂ ਸਾਬਕਾ ਤੇਦੇਪਾ ਸਰਕਾਰ ਵਿਚ ਲੇਬਰ ਮੰਤਰੀ ਸਨ, ਜਦੋਂ ਦਵਾਈਆਂ ਤੇ ਮੈਡੀਕਲ ਉਪਕਰਨਾਂ ਦੀ ਖਰੀਦ ਵਿਚ ਇਹ ਘਪਲਾ ਹੋਇਆ ਸੀ। ਏ.ਸੀ.ਬੀ. ਦੇ ਅਧਿਕਾਰੀ ਸ਼੍ਰੀਕਾਕੁਲਮ ਜ਼ਿਲੇ ਦੇ ਤੇਕਕਾਲੀ ਵਿਚ ਤੇਦੇਪਾ ਦੇ ਸੀਨੀਅਰ ਨੇਤਾ ਦੀ ਰਿਹਾਇਸ਼ 'ਤੇ ਗਏ ਸਨ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।
ਅਤਚੰਨਾਇਡੂ ਦੇ ਖਿਲਾਫ ਹੋਈ ਕਾਰਵਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਤੇਦੇਪਾ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਨੇ ਦੋਸ਼ ਲਾਇਆ ਕਿ ਸੀਨੀਅਰ ਨੇਤਾ ਨੂੰ 100 ਤੋਂ ਵਧੇਰੇ ਪੁਲਸ ਮੁਲਾਜ਼ਮਾਂ ਨੇ 'ਅਗਵਾ' ਕਰ ਲਿਆ ਤੇ ਉਨ੍ਹਾਂ ਨੂੰ ਅਣਪਛਾਤੀ ਥਾਂ 'ਤੇ ਲੈ ਗਏ ਹਨ।
ਮਹਾਰਾਸ਼ਟਰ 'ਚ ਕੋਵਿਡ-19 ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਪਾਰ
NEXT STORY