ਬੇਂਗਲੁਰੂ– ਕਰਨਾਟਕ ਹਾਈ ਕੋਰਟ ਨੇ ਵਿਆਹੁਤਾ ਜਬਰ-ਜ਼ਨਾਹ ਦੇ ਇਕ ਮਾਮਲੇ ਵਿਚ ਸੁਣਵਾਈ ਦੌਰਾਨ ਸਖਤ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਜਬਰੀ ਸਰੀਰਕ ਸੰਬੰਧ ਬਣਾਉਣਾ ਜਬਰ-ਜ਼ਨਾਹ ਹੀ ਹੈ, ਭਾਵੇਂ ਉਹ ਪਤੀ ਕਰੇ ਜਾਂ ਕੋਈ ਹੋਰ ਮਰਦ। ਹਰ ਹਾਲ ਵਿਚ ਕਿਸੇ ਔਰਤ ਨਾਲ ਜਬਰੀ ਸਰੀਰਕ ਸੰਬੰਧ ਬਣਾਉਣਾ ਜਬਰ-ਜ਼ਨਾਹ ਹੀ ਹੈ। ਹਾਈ ਕੋਰਟ ਨੇ ਵਿਆਹ ਕਿਸੇ ਪਤੀ ਲਈ ਪਤਨੀ ਦੇ ਨਾਲ ਜਬਰੀ ਕਰਨ ਦਾ ਲਾਈਸੈਂਸ ਨਹੀਂ ਹੈ। ਹਰ ਕਿਸੇ ਨੂੰ ਸਮਾਨਤਾ ਦਾ ਅਧਿਕਾਰ ਹੈ, ਜੇਕਰ ਪਤਨੀ ਮਨ੍ਹਾ ਕਰੇ ਤਾਂ ਉਸ ਦੇ ਨਾਲ ਜਬਰੀ ਸਰੀਰਕ ਸੰਬੰਧ ਬਣਾਉਣਾ ਜਬਰ-ਜ਼ਨਾਹ ਹੀ ਹੈ। ਹਾਈ ਕੋਰਟ ਨੇ ਦੋਸ਼ੀ ਵਿਅਕਤੀ ਖਿਲਾਫ ਜਬਰ-ਜ਼ਨਾਹ ਦੇ ਦੋਸ਼ਾਂ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ।
ਕੋਰਟ ਨੇ ਇਹ ਵੀ ਕਿਹਾ ਕਿ ਸਭ ਨੂੰ ਜਿਊਣ ਲਈ ਸਮਾਨਤਾ ਦਾ ਅਧਿਕਾਰ ਪ੍ਰਾਪਤ ਹੈ, ਪਤਨੀ ਦੀ ਵੀ ਆਪਣੀ ਮਰਜ਼ੀ ਹੁੰਦੀ ਹੈ। ਉਸ ਦਾ ਮਨ੍ਹਾ ਕਰਨਾ ਵੀ ਇਨਕਾਰ ਹੀ ਹੈ। ਪਤਨੀ ਦੇ ਨਾਲ ਜਬਰੀ ਸਰੀਰਕ ਸੰਬੰਧ ਬਣਾਉਣ ਨਾਲ ਔਰਤ ਦੇ ਮਨ ਅਤੇ ਸਰੀਰ ਦੋਵਾਂ ’ਤੇ ਬੁਰਾ ਅਸਰ ਪੈਂਦਾ ਹੈ।
ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਵਿਆਹੁਤਾ ਜਬਰ-ਜ਼ਨਾਹ ਨੂੰ ਅਪਰਾਧ ਦੇ ਰੂਪ ਵਿਚ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਵਿਧਾਨਪਾਲਿਕਾ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਵਿਆਹੁਤਾ ਜਬਰ-ਜ਼ਨਾਹ ਨੂੰ ਅਪਰਾਧ ਦੇ ਰੂਪ ਵਿਚ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਅਪਵਾਦ ਨੂੰ ਵਿਧਾਨਪਾਲਿਕਾ ਵਲੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ ਪਰ ਇਸ ’ਤੇ ਵਿਚਾਰ ਜ਼ਰੂਰੀ ਹੈ।
ਗੁਰੂਗ੍ਰਾਮ ਦੇ ਹਸਪਤਾਲ 'ਚ ਬੰਬ ਹੋਣ ਦੀ ਫਰਜ਼ੀ ਖ਼ਬਰ, ਪੁਲਸ ਨੇ FIR ਦਰਜ ਕੀਤੀ
NEXT STORY